ਹੁਸ਼ਿਆਰਪੁਰ:- ਪੰਜਾਬ ਪੁਲਸ ਦੇ ਸਪੈਸ਼ਲ ਡੀ ਜੀ ਪੀ ਡਾਕਟਰ ਨਰੇਸ਼ ਅਰੋੜਾ ਆਪਣੇ ਨਿੱਜੀ ਦੌਰੇ ਦੌਰਾਨ ਮਾਹਿਲਪੁਰ ਆਏ। ਇਸੇ ਦੌਰਾਨ ਜਿੱਥੇ ਫਗਵਾੜਾ ਰੋਡ ਮਾਹਿਲਪੁਰ ਵਿਖੇ ਸੀਨੀਅਰ ਪੱਤਰਕਾਰ ਦਲਜੀਤ ਅਜਨੋਹਾ ਦੇ ਦਫਤਰ ਪਹੁੰਚੇ। ਜਿੱਥੇ ਉਨ੍ਹਾਂ ਦਾ ਪੱਤਰਕਾਰ ਸਾਥੀਆਂ ਵਲੋਂ ਗੁਰਨਾਮ ਸਿੰਘ ਬੈਂਸ ਪ੍ਰੈਸ ਫੋਟੋਗਰਾਫ਼ਰ ਹੋਰਾਂ ਦੀ ਅਗਵਾਈ ਵਿੱਚ ਭਰਵਾਂ ਸਵਾਗਤ ਕੀਤਾ ਤੇ ਉਨ੍ਹਾਂ ਦਾ ਸਨਮਾਨ ਕੀਤਾ।
 ਇਸ ਮੌਕੇ ਦਲਜੀਤ ਅਜਨੋਹਾ ਵਲੋਂ ਲਿਖਤ ਕਿਤਾਬ ਗੁਰੂ ਮਹਿਮਾ ਵੀ ਡੀ ਜੀ ਪੀ ਸਾਹਿਬ ਨੂੰ ਭੇਂਟ ਕੀਤੀ ਗਈ। ਇਸ ਮੌਕੇ ਰਾਜਿੰਦਰ ਸਿੰਘ, ਬਹਾਦਰ ਖਾਨ, ਐਡਵੋਕੇਟ ਅਸ਼ਵਨੀ ਵਰਮਾ ਕੋਰਟ ਕੰਪਲੈਕਸ ਹੁਸ਼ਿਆਰਪੁਰ, ਐਡਵੋਕੇਟ ਰਾਜ ਦ ਸਿੰਘ ਮਾਹਿਲਪੁਰ, ਕੁਲਵਿੰਦਰ ਸਿੰਘ ਹੀਰਾ ਬਾਕਸ ਫੈਕਟਰੀ, ਨੰਬਰਦਾਰ ਸਾਹਿਬ ਸਿੰਘ ਤੇ ਗੁਰਇੰਦਰ ਪ੍ਰੀਤ ਸਿੰਘ ਹਾਜ਼ਰ ਸਨ।