ਹੁਸ਼ਿਆਰਪੁਰ:- ਸੋਨਾਲਿਕਾ ਇੰਡਸਟ੍ਰੀਜ਼ ਨੇ ਜਨਵਰੀ ਮਹੀਨੇ ਵਿੱਚ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 40 ਫੀਸਦੀ ਵਿਕਰੀ ਵਾਧਾ ਦਰਜ ਕੀਤਾ ਹੈ। ਇਹ ਉਪਲਬਧੀ ਕੰਪਨੀ ਦੀ ਲਗਾਤਾਰ ਮਹੀਨਾ-ਦਰ-ਮਹੀਨਾ ਤਰੱਕੀ ਦਾ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਮੰਨੀ ਜਾ ਰਹੀ ਹੈ।
ਇਹ ਜਾਣਕਾਰੀ ਕੰਪਨੀ ਦੇ ਬਿਜ਼ਨਸ ਹੈੱਡ ਕ੍ਰਾਂਤੀ ਦੀਪਕ ਸ਼ਰਮਾ ਨੇ ਪ੍ਰਸਿੱਧ ਸਮਾਜ ਸੇਵੀ ਸੰਜੀਵ ਕੁਮਾਰ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ। ਸ਼ਰਮਾ ਨੇ ਕਿਹਾ ਕਿ ਇਹ ਨਤੀਜੇ ਆਧੁਨਿਕ ਖੇਤੀ ਹੱਲਾਂ ਦੀ ਵਧ ਰਹੀ ਮੰਗ ਅਤੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਕੰਪਨੀ ਦੇ ਮਜ਼ਬੂਤ ਸੰਬੰਧਾਂ ਦਾ ਪਰਿਣਾਮ ਹਨ।
ਉਨ੍ਹਾਂ ਦੱਸਿਆ ਕਿ ਕੰਪਨੀ ਦੀ ਹਾਲੀਆ ਤਰੱਕੀ ਦਾ ਮੁੱਖ ਕਾਰਨ ਅਧੁਨਿਕ ਖੇਤੀਬਾੜੀ ਉਪਕਰਣਾਂ (ਐਡਵਾਂਸ ਇੰਪਲੀਮੈਂਟਸ) ’ਤੇ ਦਿੱਤਾ ਜਾ ਰਿਹਾ ਖਾਸ ਧਿਆਨ ਹੈ। ਸੋਨਾਲਿਕਾ ਨੇ ਹਾਲ ਹੀ ਵਿੱਚ ਬੇਲਰ, ਹੇ ਰੇਕ, ਸ਼ਰੇਡਰ ਅਤੇ ਨਿਊਮੈਟਿਕ ਮੱਕੀ ਪਲਾਂਟਰ ਵਰਗੇ ਉਪਕਰਣਾਂ ਦੀ ਨਵੀਂ ਰੇਂਜ ਲਾਂਚ ਕੀਤੀ ਹੈ, ਜੋ ਫਸਲ ਪ੍ਰਬੰਧਨ ਵਿੱਚ ਉਤਪਾਦਕਤਾ ਅਤੇ ਕਾਰਗੁਜ਼ਾਰੀ ਵਧਾਉਣ ਲਈ ਪ੍ਰਗਤੀਸ਼ੀਲ ਕਿਸਾਨਾਂ ਵਿਚ ਲੋਕਪ੍ਰਿਯ ਹੋ ਰਹੀ ਹੈ।
ਸ਼ਰਮਾ ਨੇ ਇਹ ਵੀ ਕਿਹਾ ਕਿ ਡਿਸਟ੍ਰੀਬਿਊਸ਼ਨ ਨੈੱਟਵਰਕ ਦੇ ਵਿਸਥਾਰ ਅਤੇ ਭਰੋਸੇਯੋਗ ਆਫਟਰ-ਸੇਲਜ਼ ਸੇਵਾ ਨੇ ਕਿਸਾਨਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਕੀਤਾ ਹੈ। ਕੰਪਨੀ ਆਧੁਨਿਕ ਖੇਤੀ ਤਰੀਕਿਆਂ ਦੇ ਅਨੁਕੂਲ ਨਵੀਨਤਾ-ਆਧਾਰਿਤ ਅਤੇ ਉੱਚ ਪ੍ਰਦਰਸ਼ਨ ਵਾਲੇ ਹੱਲ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਉਦਯੋਗ ਮਾਹਿਰਾਂ ਦੇ ਮੁਤਾਬਕ, ਇਹ ਮਜ਼ਬੂਤ ਵਿਕਰੀ ਵਾਧਾ ਖੇਤੀ ਮਸ਼ੀਨੀਕਰਨ ਖੇਤਰ ਲਈ ਇੱਕ ਸਕਾਰਾਤਮਕ ਸੰਕੇਤ ਹੈ, ਖ਼ਾਸ ਕਰਕੇ ਉਸ ਵੇਲੇ ਜਦੋਂ ਪ੍ਰਗਤੀਸ਼ੀਲ ਕਿਸਾਨਾਂ ਵਿੱਚ ਅਧੁਨਿਕ ਉਪਕਰਣਾਂ ਪ੍ਰਤੀ ਰੁਚੀ ਤੇਜ਼ੀ ਨਾਲ ਵੱਧ ਰਹੀ ਹੈ।
ਇਸ ਉਪਲਬਧੀ ਨਾਲ ਸੋਨਾਲਿਕਾ ਇੰਡਸਟ੍ਰੀਜ਼ ਨੇ ਭਾਰਤ ਦੇ ਖੇਤੀਬਾੜੀ ਉਪਕਰਣ ਖੇਤਰ ਵਿੱਚ ਆਪਣੀ ਮਜ਼ਬੂਤ ਪਹਿਚਾਣ ਹੋਰ ਪੱਕੀ ਕੀਤੀ ਹੈ, ਜੋ ਤਕਨੀਕ-ਆਧਾਰਿਤ ਹੱਲਾਂ ਅਤੇ ਕਿਸਾਨ-ਕੇਂਦਰਿਤ ਸੋਚ ਲਈ ਜਾਣੀ ਜਾਂਦੀ ਹੈ।
ਕਿਸਾਨਾਂ ਦੀ ਪਹਿਲੀ ਪਸੰਦ ਬਣੇ ਸੋਨਾਲਿਕਾ ਇੰਪਲੀਮੈਂਟਸ ਜਨਵਰੀ ਵਿੱਚ ਵਿਕਰੀ ਨੇ ਬਣਾਇਆ ਰਿਕਾਰਡ
