ਨਵਾਂਸ਼ਹਿਰ:- ਸਮਾਜਿਕ ਸਾਂਝ ਸੰਸਥਾ ਬੰਗਾ ਵਲੋਂ ਅੱਜ 'ਮਹਿਲਾ ਦਿਵਸ' ਨੂੰ ਸਮਰਪਿਤ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵੱਖ ਵੱਖ ਖੇਤਰਾਂ ਨਾਲ ਸਬੰਧਤ ਪ੍ਰਗਤੀਸ਼ੀਲ ਮਹਿਲਾਵਾਂ ਨੂੰ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤੇ ਗਏ ਅਤੇ ਫੁੱਲ ਮਹਿਲਾਵਾਂ ਪਹਿਨਾਈਆਂ ਗਈਆਂ।
          ਸਨਮਾਨ ਹਾਸਲ ਕਰਨ ਵਾਲਿਆਂ 'ਚ ਡਾ. ਬਲਵੀਰ ਕੌਰ, ਪ੍ਰਿੰਸੀਪਲ ਰਮਨਦੀਪ ਕੌਰ, ਐਡਵੋਕੇਟ ਊਸ਼ਾ ਬੰਗਾ, ਹੌਲਦਾਰ ਰੀਨਾ ਰਾਣੀ, ਸਬ ਪੋਸਟਮਾਸਟਰ ਰਣਵੀਰ ਕੌਰ, ਗ੍ਰਹਿਣੀ ਰਮਨਦੀਪ ਕੌਰ, ਕਾਨੂੰਗੋ ਮਨਜੀਤ ਕੌਰ ਸ਼ਾਮਲ ਸਨ।
          ਸਨਮਾਨ ਦੀ ਰਸਮ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਅਤੇ ਪੰਚਾਇਤ ਸੰਮਤੀ ਬੰਗਾ ਦੇ ਚੇਅਰਪਰਸਨ ਬੀਬੀ ਸਤਿੰਦਰ ਕੌਰ ਨੂਰਪੁਰ ਨੇ ਸਾਂਝੇ ਰੂਪ ਵਿੱਚ ਨਿਭਾਈ। ਉਹਨਾਂ ਸਮਾਜ ਦੀ ਮਜ਼ਬੂਤੀ ਵਿੱਚ ਮਹਿਲਾ ਵਰਗ ਦੀ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ।
        ਇਸ ਦੇ ਨਾਲ ਹੀ ਮੀਡੀਆ ਕਰਮੀਆਂ ਦੇ ਜੀਵਨ ਸਾਥੀ ਕਵਿਤਾ ਅੱਬੀ, ਮਨਜੀਤ ਕੌਰ, ਰੀਤਿਕਾ ਰਾਣੀ, ਨੀਲਮ ਕੁਮਾਰੀ, ਰਾਜ ਰਾਣੀ, ਕਾਜਲ, ਸ਼ਰੀਨਾਂ ਅਰੋੜਾ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।