ਸੰਗਰੂਰ, 23 ਜੂਨ:- ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐੱਸ.ਆਈ.ਆਰ.) 2026 ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਬਾਰੇ ਜਾਣਕਾਰੀ ਦੇਣ ਲਈ ਪੂਨਮਦੀਪ ਕੌਰ, ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ, ਸੰਗਰੂਰ ਵੱਲੋਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ/ਸਕੱਤਰ/ਪ੍ਰਧਾਨਾਂ ਨਾਲ ਮੀਟਿੰਗ ਕੀਤੀ ਗਈ। ਜਿਸ ਦੌਰਾਨ ਉਹਨਾਂ ਨੂੰ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ -2026 ਦੇ ਪ੍ਰੋਗਰਾਮ ਤਹਿਤ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਮਿਤੀਬੱਧ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ।
ਉਨ੍ਹਾਂ ਨੂੰ ਦੱਸਿਆ ਗਿਆ ਕਿ ਪੰਜਾਬ ਰਾਜ ਵਿੱਚ ਮਿਤੀ 25 ਜੂਨ 2026 ਤੋਂ 24 ਜੁਲਾਈ 2026 ਤੱਕ ਬੀ.ਐਲ.ਓਜ. ਘਰ-ਘਰ ਜਾ ਕੇ ਵੋਟਰ ਸੂਚੀ ਵਿੱਚ ਦਰਜ ਹਰੇਕ ਵੋਟਰ ਨੂੰ Enumeration Form (ਜਿਸ ਵਿੱਚ ਵੋਟਰਾਂ ਦੇ ਕੁਝ ਵੇਰਵੇ ਪਹਿਲਾਂ ਤੋਂ ਹੀ ਦਰਜ ਹੋਣਗੇ) ਮੁਹੱਈਆ ਕਰਵਾਉਣਗੇ।
Enumeration Form ਭਰਨ ਲਈ ਬੀ.ਐਲ.ਓਜ. ਵੋਟਰਾਂ ਦੀ ਸਹਾਇਤਾ ਵੀ ਕਰਨਗੇ। Enumeration Form ਨਾਲ ਵੋਟਰ ਵੱਲੋਂ ਆਪਣੀ ਮੌਜੂਦਾ ਫੋਟੋ ਦੇਣੀ ਲਾਜ਼ਮੀ ਹੋਵੇਗੀ ਪਰੰਤੂ Enumeration Form ਨਾਲ ਕੋਈ ਵੀ ਹੋਰ ਦਸਤਾਵੇਜ਼ ਇਕੱਠੇ ਨਹੀਂ ਕੀਤੇ ਜਾਣਗੇ।
ਜੇਕਰ ਫੀਲਡ ਵਿਜਟ ਦੌਰਾਨ ਕਿਸੇ ਵੋਟਰ ਦਾ ਘਰ ਬੰਦ ਜਾਂ ਲਾਕਡ ਪਾਇਆ ਜਾਂਦਾ ਹੈ ਤਾਂ ਬੀ.ਐਲ.ਓਜ. ਸਬੰਧਤ ਵੋਟਰਾਂ ਦੇ Enumeration Form ਸਮੇਤ Information slip (ਜਿਸ 'ਤੇ ਬੀ.ਐਲ.ਓ ਦੇ ਵੇਰਵੇ ਦਰਜ ਕੀਤੇ ਹੋਣ) ਨੱਥੀ ਕਰਕੇ ਘਰ ਵਿੱਚ ਸੁੱਟ ਦੇਣਗੇ ਅਤੇ ਘਰ ਦੇ ਬਾਹਰ Sticker ਚਿਪਕਾਉਂਣਗੇ (ਜਿਸ 'ਤੇ EF ਇਕੱਠੇ ਕਰਨ ਸਬੰਧੀ ਕੀਤੇ ਜਾਣ ਵਾਲੇ ਦੌਰਿਆਂ ਦੇ ਵੇਰਵੇ ਦਰਜ ਕੀਤੇ ਜਾਣੇ ਹਨ)।
ਬੀ.ਐੱਲ.ਓਜ Enumeration Form ਪ੍ਰਾਪਤ ਕਰਨ ਲਈ ਇਸ ਸਮੇਂ ਦੌਰਾਨ ਘੱਟੋ-ਘੱਟ ਤਿੰਨ ਵਾਰ ਸਬੰਧਤ ਘਰਾਂ ਦਾ ਦੌਰਾ ਕਰਨਗੇ।
ਵੋਟਰ ਸੂਚੀ ਦੀ ਡਰਾਫਟ ਪਬਲਿਕੇਸ਼ਨ ਮਿਤੀ 03.08.2026 ਨੂੰ ਕੀਤੀ ਜਾਣੀ ਹੈ। ਦਾਅਵੇ ਅਤੇ ਇਤਰਾਜ਼ ਮਿਤੀ 03.08.2026 ਤੋਂ ਮਿਤੀ 02.09.2026 ਤਕ ਲਏ ਜਾਣਗੇ, ਜਿਹਨਾਂ ਦਾ ਨਿਪਟਾਰਾ ਮਿਤੀ 03.08.2026 ਤੋਂ 28.09.2026 ਤਕ ਕਰਦੇ ਹੋਏ ਮਿਤੀ 01.10.2026 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ, ਸੰਗਰੂਰ ਪੂਨਮਦੀਪ ਕੌਰ ਵੱਲੋਂ ਇਸ ਮੀਟਿੰਗ ਵਿੱਚ ਹਾਜ਼ਰ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਵੋਟਰ ਸੂਚੀਆਂ ਦੀ ਸਪੈਸ਼ਲ ਇੰਨਟੈਨਸਿਵ ਰਵੀਜ਼ਨ ਵਿੱਚ ਬੀ.ਐਲ.ਓ. ਨੂੰ ਪੂਰਾ ਸਹਿਯੋਗ ਦੇਣ।
ਇਸ ਤੋਂ ਇਲਾਵਾ ਜੇਕਰ ਕਿਸੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਵੱਲੋਂ ਹਾਲੇ ਤਕ ਬੂਥ ਲੈਵਲ ਏਜੰਟਾਂ (ਬੀ.ਐਲ.ਏ) ਦੀ ਨਿਯੁਕਤੀ ਨਹੀਂ ਕੀਤੀ ਗਈ ਹੈ ਤਾਂ ਉਹ ਤੁਰੰਤ ਬੀ.ਐਲ.ਏ. -2 ਦੇ ਨਿਰਧਾਰਤ ਫਾਰਮ ਭਰ ਕੇ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਦੇ ਦਫਤਰਾਂ ਪਾਸ ਜਮ੍ਹਾਂ ਕਰਵਾਉਣ ਤਾਂ ਜੋ ਐਸ.ਆਈ.ਆਰ. ਤਹਿਤ ਬੀ.ਐਲ.ਓਜ਼. ਦੇ ਹਾਊਸ ਟੂ ਹਾਊਸ ਵਿਜਿਟ ਤੋਂ ਪਹਿਲਾਂ ਪਹਿਲਾਂ ਹਰ ਬੂਥ 'ਤੇ ਹਰ ਪਾਰਟੀ ਦੇ ਬੀ.ਐਲ.ਏ. ਨਿਯੁਕਤ ਕੀਤੇ ਗਏ ਹੋਣ।
ਇਸ ਮੀਟਿੰਗ ਵਿੱਚ ਸ੍ਰੀ ਜੋਗਾ ਸਿੰਘ (ਸੀ.ਪੀ.ਆਈ.ਐੱਮ) ਸ਼੍ਰੀ ਹਰਮੇਲ ਸਿੰਘ (ਬਹੁਜਨ ਸਮਾਜ ਪਾਰਟੀ), ਸ਼੍ਰੀ ਸੁਰੇਸ਼ ਬੇਦੀ (ਭਾਰਤੀ ਜਨਤਾ ਪਾਰਟੀ), ਸ਼੍ਰੀ ਸ਼ੇਰ ਸਿੰਘ ਬੱਲੇਵਾਲ (ਸ਼੍ਰੋਮਣੀ ਅਕਾਲੀ ਦਲ), ਸ੍ਰੀ ਰੌਕੀ ਬਾਂਸਲ (ਇੰਡੀਅਨ ਨੈਸ਼ਨਲ ਕਾਂਗਰਸ) ਸ਼੍ਰੀ ਹਰਪਾਲ ਸਿੰਘ ਸੋਨੂੰ (ਇੰਡੀਅਨ ਨੈਸ਼ਨਲ ਕਾਂਗਰਸ), ਸ਼੍ਰੀ ਗੁਰਨੈੱਬ ਸਿੰਘ (ਸ਼੍ਰੋਮਣੀ ਅਕਾਲੀ ਦਲ)(ਅੰਮ੍ਰਿਤਸਰ)), ਸ਼੍ਰੀ ਹਰਪਾਲ ਸਿੰਘ (ਆਮ ਆਦਮੀ ਪਾਰਟੀ), ਸ਼੍ਰੀ ਸੋਨੂੰ ਸਿੰਘ (ਆਮ ਆਦਮੀ ਪਾਰਟੀ) ਤੋਂ ਇਲਾਵਾ ਸ਼੍ਰੀ ਅੰਕੂਰ ਮਹਿੰਦਰੂ, ਵਧੀਕ ਡਿਪਟੀ ਕਮਿਸ਼ਨਰ (ਜ.) ਸੰਗਰੂਰ, ਸ਼੍ਰੀ ਸੁਖਚੈਨ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਗਰੂਰ, ਸ਼੍ਰੀ ਰਾਜਵੀਰ ਸਿੰਘ ਸਹਾਇਕ ਕਮਿਸ਼ਨਰ (ਜ) ਸੰਗਰੂਰ, ਸ਼੍ਰੀਮਤੀ ਪਰਮਜੀਤ ਕੌਰ, ਚੋਣ ਤਹਿਸੀਲਦਾਰ ਅਤੇ ਚੋਣ ਸਟਾਫ ਹਾਜ਼ਰ ਸਨ।