ਪਟਿਆਲਾ- ਸਿੰਗਲ ਵਰਤੋ ਵਾਲੇ ਪਲਾਸਟਿਕ ਦੇ ਲਿਫਾਫੇ ਬੰਦ ਕਰਕੇ ਹਮੇਸ਼ਾ ਕੱਪੜੇ ਜਾਂ ਜੂਟ ਦੇ ਥੈਲੇ ਦੀ ਵਰਤੋ ਕਰਨੀ ਚਾਹੀਦੀ ਹੈ। ਤਾਂ ਕਿ ਜਿਹੜਾ ਸਮਾਨ ਖਾਣ ਦਾ ਘਰ ਆਉਂਦਾ ਹੈ ਉਹ ਸੁਰੱਖਿਅਤ ਰਹਿ ਸਕੇ। ਪਲਾਸਟਿਕ ਦੇ ਲਿਫਾਫੇ ਵਿੱਚ ਲਿਆਉਂਦੀ ਸਬਜੀ ਜਾਂ ਹੋਰ ਵਸਤੂਆਂ ਜਲਦੀ ਖਰਾਬ ਹੋ ਜਾਂਦੀਆਂ ਹਨ ਜ਼ੋ ਸਾਡੀ ਸਿਹਤ ਨੂੰ ਖਰਾਬ ਕਰਦੀਆਂ ਹਨ।
 ਸਾਨੂੰ ਸਭ ਨੂੰ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਕਿ ਪਲਾਸਟਿਕ ਨਹੀਂ ਵਰਤੋ ਕਰਾਂਗੇ ਸਗੋਂ ਕੱਪੜੇ ਦੇ ਥੈਲੇ ਦੀ ਵਰਤੋ ਕਰਾਂਗੇ। ਸੋਸਾਇਟੀ ਲਗਭਗ 25—30 ਸਾਲਾਂ ਤੋਂ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਹ ਵਿਚਾਰ ਸ੍ਰੀਮਤੀ ਚਰਨਜੀਤ ਕੌਰ ਚੀਫ ਲਾਇਬ੍ਰੇਰੀਅਨ ਸੈਂਟਰਲ ਸਟੇਟ ਲਾਇਬ੍ਰੇਰੀ ਨੇ ਬੱਚਿਆ ਨੂੰ ਅਤੇ ਸਟਾਫ ਨੂੰ ਥੈਲੇ ਦੇ ਕੱਪੜੇ ਦਿੰਦੇ ਹੋਏ ਉਨ੍ਹਾਂ ਨਾਲ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਵਿਜੇ ਕੁਮਾਰ ਗੋਇਲ ਅਤੇ ਲਾਇਬ੍ਰੇਰੀਅਨ ਸ੍ਰੀ  ਰੁਪਿੰਦਰ ਸਿੰਘ ਹਾਜਰ ਸਨ। 
ਬੱਚਿਆਂ ਨੇ ਵਾਇਦਾ ਕੀਤਾ ਕਿ ਉਹ ਲੋਕਾਂ ਨੁੰ ਜਾਗਰੂਕ ਕਰਨਗੇ ਅਤੇ ਆਪ ਵੀ ਉਹ ਥੈਲੇ ਦੀ ਵਰਤੋ ਕਰਨਗੇ। ਇਸ ਅਵਸਰ ਤੇ ਸ੍ਰੀ ਨਰਪਿੰਦਰ ਸਿੰਘ ਲਾਇਬਰੇਰੀਅਨ ਅਤੇ ਲਾਇਬਰੇਰੀ ਵਿੱਚ ਪੜਨ ਆਉਣ ਵਾਲੇ ਪਾਠਕ ਹਾਜਰ ਸਨ।