ਹੁਸ਼ਿਆਰਪੁਰ- ਪੁਲਿਸ ਦੇ ਹੁਕਮਾਂ ਅਨੁਸਾਰ ਜਿਲ੍ਹਾ ਹੁਸ਼ਿਆਰਪੁਰ ਵਿੱਚ ਸਵੇਰੇ 6:00 ਤੋਂ ਸ਼ਾਮ 9:00 ਵਜੇ ਤੱਕ ਓਵਰਲੋਡ ਟਰੱਕ ਅਤੇ ਟਿੱਪਰਾਂ ਦੀ ਆਵਾਜਾਈ ਤੇ ਪਾਬੰਦੀ ਹੈ। ਇਸਦੇ ਬਾਵਜੂਦ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆ ਹਨ ਅਤੇ ਟਿੱਪਰ ਬੇਖੋਫ ਹੋ ਕੇ 6:00 ਤੋਂ 9:00 ਵਜੇ ਵਿੱਚ ਵੀ ਸੜਕਾਂ ਤੇ ਲੋਢ ਲੈ ਕੇ ਭੀੜ ਵਾਲੇ ਬਜ਼ਾਰਾਂ ਵਿੱਚ ਇਹ ਆਮ ਘੁੰਮਦੇ ਹਨ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਪ੍ਰਸ਼ੋਤਮ ਬੰਗਾ ਸੂਬਾ ਪ੍ਰਧਾਨ ਸ਼ਿਵ ਸੈਨਾ ਪੰਜਾਬ (ਐਸ ਸੀ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਇਸ ਕਾਰਨ ਕਈ ਵਾਰ ਸੜਕ ਦੁਰਘਟਨਾਵਾਂ ਵੀ ਆਮ ਹੋ ਜਾਂਦੀਆਂ ਹਨ ਅਤੇ ਕਈਆਂ ਵਿਅਕਤੀਆਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ।
ਪ੍ਰਸ਼ੋਤਮ ਬੰਗਾ ਨੇ ਦੱਸਿਆ ਕਿ ਮਾਹਿਲਪੁਰ ਤੋਂ ਜੇਜੋਂ ਨੂੰ ਜਾਂਦੀ ਸੜਕ ਤੇ ਦਿਨ ਵੇਲੇ ਹਰ ਸਮੇਂ ਸਾਰਾ ਦਿਨ ਸੜਕ ਤੇ ਬਜਰੀ ਅਤੇ ਰੇਤੇ ਦੇ ਓਵਰਲੋਡ ਟਰੱਕ ਅਤੇ ਉਹਨਾਂ ਦਾ ਸਟਾਫ ਧੱਕੇ ਨਾਲ ਸਾਰਾ ਦਿਨ ਆਪਣੀ ਮਨ ਮਰਜ਼ੀ ਨਾਲ ਰੋਡ ਉੱਤੇ ਟਿੱਪਰ ਲੰਘਾਉਂਦੇ ਹਨ। ਜੇਜੋਂ ਕਸਬੇ ਦੇ ਕੋਲ ਕਈ ਕਰੈਸ਼ਰ ਇਸ ਨਜਾਇਜ ਧੰਦੇ ਵਿੱਚ ਕੰਮ ਕਰਦੇ ਹਨ। ਇਸੇ ਤਰ੍ਹਾਂ ਗੜ੍ਹਸ਼ੰਕਰ ਤੋਂ ਨੰਗਲ ਰੋਡ ਤੇ ਬਜਰੀ, ਰੇਤੇ ਅਤੇ ਪੱਥਰ ਦੇ ਭਰੇ ਹੋਏ ਓਵਰਲੋਡ ਟਰੱਕ ਸਾਰਾ ਦਿਨ ਬਜ਼ਾਰ ਵਿੱਚ ਦੀ ਲੰਘਦੇ ਰਹਿੰਦੇ ਹਨ। ਉਹਨਾਂ ਦੱਸਿਆ ਕਿ ਗੜ੍ਹਸੰਕਰ ਡੀ.ਐਸ.ਪੀ ਸਾਹਿਬ ਨੇ ਕਈ ਜਗ੍ਹਾ ਤੇ ਆਪਣੇ ਹੁਕਮਾਂ ਦੀਆਂ ਫਲੈਕਸਾਂ ਵੀ ਲਗਾਈਆ ਹਨ, ਜਿਸ ਉੱਤੇ ਲਿਖਿਆ ਹੈ ਕਿ ਸਵੇਰੇ 6 ਵਜੇ ਤੋਂ ਸ਼ਾਮ 9 ਵਜੇ ਤੱਕ ਰਾਤਸੰਕਰ ਤੋਂ ਨੰਗਲ ਰੋੜ ਤੇ ਟਰਾਲੇ ਤੇ ਟਿੱਪਰਾਂ ਦਾ ਆਉਣਾ ਜਾਣਾ ਮਨਾਂ ਹੈ