ਚੰਡੀਗੜ੍ਹ, 9 ਸਤੰਬਰ - ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸੂਬੇ ਦੀ ਸਾਰੀ ਪਿੰਡ ਪੰਚਾਇਤਾਂ ਵਿੱਚ ਸੇਵਾ ਪੱਖਵਾੜਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ 17 ਸਤੰਬਰ ਤੋਂ 2 ਅਕਤੂਬਰ, 2025 ਤੱਕ ਚੱਲੇਗਾ ਅਤੇ ਇਸ ਦਾ ਉਦੇਸ਼ ਪਿੰਡ ਪੱਧਰ 'ਤੇ ਵਿਕਾਸਾਤਮਕ ਗਤੀਵਿਧੀਆਂ ਨੂੰ ਗਤੀ ਦੇਣਾ ਅਤੇ ਜਨਭਾਗੀਦਾਰੀ ਨੂੰ ਵਧਾਵੁਣਾ ਹੈ।
ਇਸ ਪ੍ਰੋਗਰਾਮ ਦੀ ਤਿਆਰੀਆਂ ਨੂੰ ਲੈ ਕੇ ਮੰਗਲਵਾਰ ਨੂੰ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਚੰਡੀਗਡ੍ਹ ਸਥਿਤ ਪੰਚਾਇਤ ਭਵਨ ਵਿੱਚ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਪ੍ਰੋਗਰਾਮ ਦੇ ਸਫਲ ਆਯਜਨ ਲਈ ਜਰੂਰੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ।
ਮੀਟਿੰਗ ਦੇ ਬਾਅਦ ਸ੍ਰੀ ਪੰਵਾਰ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਦਾ ਇਹ ਪ੍ਰੋਗਰਾਮ ਬਹੁਤ ਮਹੱਤਵਪੂਰਣ ਹੈ। ਇਸ ਪ੍ਰੋਗਰਾਮ ਦੇ ਤਹਿਤ ਗ੍ਰਾਮੀਣ ਵਿਕਾਸ ਨੂੰ ਹੋਰ ਵੱਧ ਮਜਬੂਤ ਬਨਾਉਣ ਲਈ ਵੱਖ-ਵੱਖ ਤਰ੍ਹਾ ਦੀ ਗਤੀਵਿਧੀਆਂ ਆਯੋਜਿਤ ਕੀਤੀ ਜਾਵੇਗੀ। ਜਿਨ੍ਹਾਂ ਵਿੱਚ ਦਰਖਤ ਲਗਾਉਣ ਮੁਹਿੰਮ, ਨਾਲਿਆਂ ਦੀ ਸਫਾਈ, ਸੌਰ ਊਰਜਾ ਲਾਈਟਿੰਗ ਦੀ ਸਥਾਪਨਾ ਤੇ ਮੁਰੰਮਤ, ਤਾਲਾਬਾਂ ਦੀ ਸਫਾਈ ਸਮੇਤ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਨੇ ਇਹ ਵੀ ਦਸਿਆ ਕਿ ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਵੱਛ ਭਾਰਤ ਮਿਸ਼ਨ ਨੁੰ ਹੋਰ ਵੱਧ ਗਤੀ ਮਿਲੇਗੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਸਵੱਛਤਾ ਅਤੇ ਵਾਤਾਵਰਣ ਸਰੰਖਣ ਨੂੰ ਪ੍ਰੋਤਸਾਹਨ ਮਿਲੇਗਾ। ਇਸ ਮੌਕੇ 'ਤੇ ਸਮਾਰਟ ਪਿੰਡਾਂ ਦੇ ਸਰਪੰਚਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਪੰਚਾਇਤ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਹਰਿਆਣਾ ਵਿੱਚ ਸਮਾਵੇਸ਼ੀ ਤੇ ਲਗਾਤਾਰ ਗ੍ਰਾਮੀਣ ਵਿਕਾਸ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਪਹਿਲ ਸਾਬਤ ਹੋਵੇਗੀ।
ਮੀਟਿੰਗ ਵਿੱਚ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਸ੍ਰੀ ਡੀ ਕੇ ਬੇਹਰਾ, ਗ੍ਰਾਮੀਣ ਵਿਕਾਸ ਦੇ ਨਿਦੇਸ਼ਕ ਸ੍ਰੀ ਰਾਹੁਲ ਨਰਵਾਲ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹੇ।
ਪੂਰੇ ਸੂਬੇ ਦੀ ਪਿੰਡ ਪੰਚਾਇਤਾਂ ਵਿੱਚ ਮਨਾਇਆ ਜਾਵੇਗਾ ਸੇਵਾ ਪੱਖਵਾੜਾ ਪ੍ਰੋਗਰਾਮ - ਕ੍ਰਿਸ਼ਣ ਲਾਲ ਪੰਵਾਰ
