ਮੁੰਬਈ:- ਤਿੰਨ ਦਿਨਾਂ ਦੀ ਗਿਰਾਵਟ ਮਗਰੋਂ ਸੈਂਸੈਕਸ ਵਿਚ ਅੱਜ 1,022 ਅੰਕਾਂ ਦਾ ਵਾਧਾ ਹੋਇਆ ਜਦੋਂ ਕਿ ਨਿਫਟੀ ਨੇ ਅੱਜ 26,000 ਦੇ ਪੱਧਰ ਨੂੰ ਮੁੜ ਪ੍ਰਾਪਤ ਕੀਤਾ। ਅਜਿਹਾ ਅਮਰੀਕਾ ਫੈੱਡ ਰੇਟ ਵਿਚ ਕਟੌਤੀ ਅਤੇ ਨਵੇਂ ਵਿਦੇਸ਼ੀ ਫੰਡ ਪ੍ਰਵਾਹ ਦੀਆਂ ਵਧਦੀਆਂ ਉਮੀਦਾਂ ਦਰਮਿਆਨ ਸੰਭਵ ਹੋਇਆ। 30-ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 1,022.50 ਅੰਕ ਵਧ ਕੇ 1.21 ਫੀਸਦੀ ਦੇ ਵਾਧੇ ਨਾਲ 85,609.51 ਹੋ ਗਿਆ। 
ਦੂਜੇ ਪਾਸੇ 50-ਸ਼ੇਅਰਾਂ ਵਾਲਾ ਐਨਐਸਈ ਨਿਫਟੀ 320.50 ਅੰਕ ਵਧਿਆ ਤੇ ਇਸ ਵਿਚ 1.24 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਨਿਫਟੀ 26,205.30 ’ਤੇ ਬੰਦ ਹੋਇਆ ਜੋ ਇਸ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੋਂ ਸਿਰਫ 10 ਅੰਕ ਪਿੱਛੇ ਹੈ। ਦਿਨ ਦੇ ਕਾਰੋਬਾਰ ਦੌਰਾਨ ਨਿਫਟੀ 330.35 ਅੰਕ ਵਧ ਕੇ 26,215.15 ’ਤੇ ਪਹੁੰਚ ਗਿਆ ਸੀ।