ਨਵਾਂਸ਼ਹਿਰ - ਪੰਜਾਬ ਸਾਹਿਤ ਸਭਾ ਰਜਿ ਨਵਾਂਸ਼ਹਿਰ ਵਲੋਂ ਸਾਵਣ ਕਵੀ ਦਰਬਾਰ 20 ਜੁਲਾਈ ਦਿਨ ਸ਼ਨੀਵਾਰ ਬਾਅਦ ਦੁਪਹਿਰ 3 ਵਜੇ ਅਰੋੜਾ ਸਭਾ ਨਵਾਂਸ਼ਹਿਰ ਦੇ ਦਫ਼ਤਰ ਵਿਖੇ ਨੇੜੇ ਬਾਈ ਜੀ ਦੀ ਕੁਟੀਆ, ਪੰਡੋਰਾ ਮੁਹੱਲਾ ਨਵਾਂਸ਼ਹਿਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਸ੍ਰੀਮਤੀ ਰੀਆ ਅਰੋੜਾ, ਅਤੇ ਵਿਸ਼ੇਸ਼ ਮਹਿਮਾਨ ਗੁਰਪ੍ਰੀਤ ਕੌਰ ਗੁਲਾਟੀ ਹੋਣਗੇ। ਇਸ ਕਵੀ ਦਰਬਾਰ ਵਿੱਚ ਉੱਘੇ ਕਵੀ, ਲੇਖਕ, ਸਾਹਿਤਕਾਰ ਅਤੇ ਪ੍ਰਸਿੱਧ ਕਲਾਕਾਰ ਵੀ ਆਪਣੀ ਹਾਜ਼ਰੀ ਭਰਨਗੇ। ਇਸ ਸਬੰਧੀ ਸਭਾ ਦੇ ਪ੍ਰਧਾਨ ਦਰਸ਼ਨ ਦਰਦੀ, ਸਕੱਤਰ ਦੇਸ ਰਾਜ ਬਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਵਣ ਕਵੀ ਦਰਬਾਰ ਵਿੱਚ ਦੂਰ ਦੁਰਾਡੇ ਤੋਂ ਪ੍ਰਸਿੱਧ ਸਾਹਿਤਕਾਰ, ਲੇਖਕ ਅਤੇ ਬੁੱਧੀਜੀਵੀ ਪਹੁੰਚਣਗੇ। ਸਾਰੇ ਸਾਹਿਤਕਾਰਾਂ ਅਤੇ ਕਵੀਆਂ ਨੂੰ ਪ੍ਰੋਗਰਾਮ ਵਿੱਚ ਪਹੁੰਚਣ ਲਈ ਖੁੱਲ੍ਹਾ ਸੱਦਾ ਹੈ।ਇਸ ਮੌਕੇ ਮਨਮੋਹਣ ਸਿੰਘ ਗੁਲਾਟੀ, ਤਰਸੇਮ ਸਾਕੀ, ਦਰਸ਼ਨ ਦਰਦੀ, ਵਾਸਦੇਵ ਪਰਦੇਸੀ ਆਦਿ ਹਾਜ਼ਰ ਸਨ।