ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਵਲੋ ਸੁਸਾਇਟੀ ਦੇ ਜਿਲ੍ਹਾਂ ਸਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਦੇ ਜਿਲ੍ਹਾਂ  ਪ੍ਰਧਾਨ ਬਹਾਦੁਰ ਚੰਦ ਅਰੋੜਾ ਅਤੇ ਜਸਪ੍ਰੀਤ ਕੌਰ ਨਾਲ  ਮੀਟਿੰਗ ਕੀਤੀ ਗਈ ਜਿਸ ਵਿੱਚ ਸੁਸਾਇਟੀ ਦੇ ਸਲਾਹਕਾਰ ਪੰਜਾਬ ਦਰਸ਼ਨ ਲਾਲ ਦਰਦੀ ਵੀ ਉਚੇਚੇ ਤੋਰ ਤੇ ਹਾਜਿਰ ਹੋਏ।

ਮੀਟਿੰਗ ਵਿੱਚ  ਸੁਸਾਇਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਸਮਾਜ ਸੇਵੀ ਕਾਰਜਾਂ ਵਾਰੇ ਵਿਚਾਰ ਚਰਚਾ ਕੀਤੀ ਗਈ । ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਸੁਸਾਇਟੀ 14 ਨਵੰਬਰ 2024 ਨੂੰ  ਪਿੰਡ ਕੁਨੈਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਇਕ ਸਨਮਾਨ ਸਮਾਰੋਹ ਅਯੋਜਿਤ ਕਰਨ ਜਾ ਰਹੀ ਹੈ ਜਿਸ ਵਿਚ ਖੇਡਾਂ ਪੰਜਾਬ ਦੀਆ ਵਿਚ ਜੇਤੂ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ । ਇਸ ਮੌਕੇ ਹਾਜਿਰ ਸੁਸਾਇਟੀ ਦੇ ਸਲਾਹਕਾਰ ਪੰਜਾਬ ਦਰਸ਼ਨ ਦਰਦੀ ਨੇ ਆਪਣੀ ਕਵਿਤਾਵਾਂ ਰਾਹੀਂ ਸਮਾਜ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਣ ਲਈ ਅਤੇ ਪਰਿਵਾਰਿਕ ਭਾਈਚਾਰਾ ਬਣਾਏ ਰੱਖਣ ਲਈ ਜਾਗਰੂਕ ਕੀਤਾ।

ਜਿਲ੍ਹਾ ਪ੍ਰਧਾਨ ਬਹਾਦੁਰ ਚੰਦ ਅਰੋੜਾ ਨੇ  ਕਿਹਾ ਕਿ  ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੀ ਇਕਾਈ ਸੁਸਾਇਟੀ ਦੇ ਹਰ ਇਕ ਕਾਰਜ ਵਿਚ ਵੱਧ ਤੋਂ ਵੱਧ ਯੋਗਦਾਨ ਦੇਵੇਗੀ। ਇਸ ਮੌਕੇ ਜਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ,ਦਰਸ਼ਨ ਲਾਲ ਦਰਦੀ ਸਲਾਹਕਾਰ ਪੰਜਾਬ,  ਜਿਲ੍ਹਾ ਪ੍ਰਧਾਨ ਐਸ ਬੀ ਐਸ ਨਗਰ ਬਹਾਦੁਰ ਚੰਦ ਅਰੋੜਾ,ਹਰਪ੍ਰੀਤ ਕੌਰ, ਕਮਲਾ ਦੇਵੀ ਆਦਿ ਹਾਜਿਰ ਸਨ।