ਹੁਸ਼ਿਆਰਪੁਰ:- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਸੰਸਥਾ ਵਲੋਂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਵੱਲੋਂ ਬਰਸਾਏ ਗਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਚਲਾਈ ਜਾ ਰਹੀ ਹੈ।
ਸੈਣੀ ਜਾਗ੍ਰਿਤੀ ਮੰਚ ਪੰਜਾਬ ਵੱਲੋਂ ਹੁਸ਼ਿਆਰਪੁਰ ਵਿਖੇ ਸ਼ਹੀਦ ਚੌਧਰੀ ਬਲਵੀਰ ਸਿੰਘ ਜੀ ਦੀ ਸਲਾਨਾ ਬਰਸੀ ਤੇ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਾਜਿ. ਅਜਨੋਹਾ ਨੂੰ ਸ਼ਹੀਦ ਚੌਧਰੀ ਬਲਵੀਰ ਸਿੰਘ ਮੈਮੋਰੀਅਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਾਜ਼ਰ ਪ੍ਰਧਾਨ ਕੁਲਵੰਤ ਸਿੰਘ ਸੈਣੀ, ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਬਲਜੀਤ ਸਿੰਘ ਬਿੱਲਾ ਅਜਨੋਹਾ, ਜਤਿੰਦਰ ਸਿੰਘ ਰਾਣਾ ਖਾਲਸਾ ਮੁਖਲਿਆਣਾ, ਲੰਬੜਦਾਰ ਪਰਮਜੀਤ ਸਿੰਘ ਜਲਵੇਹੜਾ, ਉਂਕਾਰ ਸਿੰਘ ਖਾਲਸਾ ਨਰੂੜ,ਸੰਦੀਪ ਸਿੰਘ ਸੈਣੀ ਚੇਅਰਮੈਨ, ਰਜੇਸ਼ ਜਸਵਾਲ ਭਾਮ, ਪ੍ਰੇਮ ਸੈਣੀ,ਕਮਲਜੀਤ ਕੌਰ ਚੇਅਰਮੈਨ, ਹਰਮੀਤ ਸਿੰਘ ਔਲਖ ਟਾਂਡਾ, ਸੁਰਿੰਦਰ ਪਾਲ ਕੌਰ, ਜਸਪਾਲ ਚੀਚੀ ਚੇਅਰਮੈਨ, ਹਰਿੰਦਰ ਸੈਣੀ, ਕਿਰਪਾਲ ਸਿੰਘ ਮੱਲੀ, ਪਰਮਿੰਦਰ ਸਿੰਘ ਸੈਣੀ, ਚਮਨ ਲਾਲ, ਹਰੀ ਰਾਮਆਦਿ ਹਾਜ਼ਰ ਸਨ।
ਸੈਣੀ ਜਾਗ੍ਰਿਤੀ ਮੰਚ ਪੰਜਾਬ ਵੱਲੋਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਰਾਜਿ ਅਜਨੋਹਾ ਨੂੰ ਸਨਮਾਨਿਤ ਕੀਤਾ ਗਿਆ ਖਾਲਸਾ ਅਜਨੋਹਾ
