ਅੰਬਾਲਾ, 21 ਫਰਵਰੀ (ਪੈਗ਼ਾਮ-ਏ-ਜਗਤ) — ਐਸ. ਏ. ਜੈਨ ਕਾਲਜ, ਅੰਬਾਲਾ ਸ਼ਹਿਰ ਦੇ ਭਾਰਤੀ ਗਿਆਨ ਪਰੰਪਰਾ ਸੈੱਲ, ਹਿੰਦੀ ਅਤੇ ਪੰਜਾਬੀ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕੈਡਮੀ ਦੇ ਵਿੱਤੀ ਸਹਿਯੋਗ ਨਾਲ “ਭਾਰਤੀ ਗਿਆਨ ਪਰੰਪਰਾ: ਸਾਹਿਤ, ਸਮਾਜ ਅਤੇ ਵਿਗਿਆਨ ਦੇ ਸੰਦਰਭ ਵਿੱਚ” ਵਿਸ਼ੇ ’ਤੇ ਇੱਕ ਰੋਜ਼ਾ ਅੰਤਰ-ਅਨੁਸ਼ਾਸਨੀ ਕੌਮੀ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਵਿੱਚ ਅਕੈਡਮੀ ਦੇ ਕਾਰਜਕਾਰੀ ਉਪ ਪ੍ਰਧਾਨ ਡਾ. ਕੁਲਦੀਪ ਚੰਦ ਅਗਨੀਹੋਤਰੀ ਮੁੱਖ ਮਹਿਮਾਨ ਅਤੇ ਸੰਸਕ੍ਰਿਤ ਸੈੱਲ ਦੇ ਇੰਚਾਰਜ ਡਾ. ਚਿਤਰੰਜਨ ਦਿਆਲ ਸਿੰਘ ਕੌਸ਼ਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਭਾਸ਼ਣ Kurukshetra University ਦੇ ਸਾਬਕਾ ਹਿੰਦੀ ਵਿਭਾਗ ਮੁਖੀ ਡਾ. ਬਾਬੂ ਰਾਮ ਨੇ ਦਿੱਤਾ। ਕਾਲਜ ਦੀ ਪ੍ਰਿੰਸੀਪਲ ਡਾ. ਆਭਾ ਬੰਸਲ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਭਾਰਤੀ ਗਿਆਨ ਪਰੰਪਰਾ ਅਤੇ ਸੰਸਕ੍ਰਿਤੀ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ ਸਾਂਝੇ ਕੀਤੇ।
ਡਾ. ਅਗਨੀਹੋਤਰੀ ਨੇ ਭਾਰਤੀ ਗਿਆਨ ਪਰੰਪਰਾ ਦੇ ਸਾਹਿਤਕ, ਸਮਾਜਿਕ ਅਤੇ ਵਿਗਿਆਨਕ ਪਹਿਲੂਆਂ ਉੱਤੇ ਚਾਨਣਾ ਪਾਇਆ, ਜਦਕਿ ਡਾ. ਕੌਸ਼ਲ ਨੇ ਆਧੁਨਿਕ ਸਮੇਂ ਵਿੱਚ ਇਸ ਦੀ ਪ੍ਰਸੰਗਿਕਤਾ ਉਜਾਗਰ ਕੀਤੀ। ਕੀਨੋਟ ਸਪੀਕਰ ਡਾ. ਬਾਬੂ ਰਾਮ ਨੇ ਸਮਾਜਿਕ ਬਰਾਬਰੀ, ਪ੍ਰਕਿਰਤੀ ਸੰਭਾਲ, ਗੁਰੂਕੁਲ ਸਿੱਖਿਆ ਪ੍ਰਣਾਲੀ ਅਤੇ ਜੀਵਨ ਮੁੱਲਾਂ ਵਰਗੇ ਵਿਸ਼ਿਆਂ ਨੂੰ ਵਿਸਥਾਰ ਨਾਲ ਵਿਵੇਚਿਤ ਕੀਤਾ।
ਸੈਮੀਨਾਰ ਦੇ ਪਹਿਲੇ ਟੈਕਨੀਕਲ ਸੈਸ਼ਨ ਦੀ ਅਧਿਆਕਸ਼ਤਾ ਡਾ. ਜਵਾਹਰ ਲਾਲ (ਐਮ.ਐਨ. ਕਾਲਜ, ਸ਼ਾਹਬਾਦ) ਨੇ ਕੀਤੀ, ਜਦਕਿ ਕੋ-ਚੇਅਰਪਰਸਨ ਡਾ. ਧਰਮਵੀਰ (ਕੁਰੂਕਸ਼ੇਤਰ ਯੂਨੀਵਰਸਿਟੀ) ਰਹੇ। ਦੂਜੇ ਸੈਸ਼ਨ ਵਿੱਚ ਪ੍ਰੋ. ਸੁਰੇਸ਼ ਕੁਮਾਰ (ਸਰਕਾਰੀ ਕਾਲਜ ਅੰਬਾਲਾ ਕੈਂਟ) ਚੇਅਰਪਰਸਨ ਅਤੇ ਡਾ. ਨੀਲਮ ਰਾਣੀ ਕੋ-ਚੇਅਰਪਰਸਨ ਰਹੇ।
ਤੀਜੇ ਸੈਸ਼ਨ ਵਿੱਚ ਡਾ. ਸਤਬੀਰ ਸਿੰਘ (ਐਸ.ਡੀ. ਕਾਲਜ ਅੰਬਾਲਾ ਕੈਂਟ) ਨੇ ਅਧਿਆਕਸ਼ਤਾ ਕੀਤੀ, ਜਦਕਿ ਚੌਥੇ ਸੈਸ਼ਨ ਵਿੱਚ ਡਾ. ਰਾਜੇਸ਼ ਸਿੰਘ (ਆਰ.ਕੇ.ਐਸ.ਡੀ. ਕਾਲਜ ਕੈਥਲ) ਨੇ ਚੇਅਰਪਰਸਨ ਵਜੋਂ ਭੂਮਿਕਾ ਨਿਭਾਈ। ਵਿਦਾਇਗੀ ਸੈਸ਼ਨ ਵਿੱਚ Panjab University ਦੇ ਹਿੰਦੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਵਿਨੋਦ ਕੁਮਾਰ ਨੇ ਜੀਵਨ ਮੁੱਲਾਂ ਨੂੰ ਅਮਲ ਵਿੱਚ ਲਿਆਉਣ ਦੀ ਪ੍ਰੇਰਣਾ ਦਿੱਤੀ।
ਸੈਮੀਨਾਰ ਦੀ ਸੰਖੇਪ ਰਿਪੋਰਟ ਕੋਆਰਡੀਨੇਟਰ ਡਾ. ਅਨਿਲ ਤੋਮਰ ਨੇ ਪੇਸ਼ ਕੀਤੀ ਅਤੇ ਡਾ. ਬਲਜੀਤ ਸਿੰਘ ਨੇ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਬਲਵਾਨ ਸਿੰਘ ਔਜਲਾ ਅਤੇ ਡਾ. ਸੁਨੀਲ ਕਾਜਲ ਨੇ ਕੀਤਾ।
ਪ੍ਰਬੰਧਕਾਂ ਮੁਤਾਬਕ ਇਸ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਵਿੱਚ ਦੇਸ਼ ਭਰ ਤੋਂ 135 ਵਿਦਵਾਨਾਂ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ।
ਐਸ ਏ ਜੈਨ ਕਾਲਜ ਵੱਲੋਂ ਭਾਰਤੀ ਗਿਆਨ ਪਰੰਪਰਾ ਸਾਹਿਤ ਸਮਾਜ ਅਤੇ ਵਿਗਿਆਨ ਦੇ ਸੰਦਰਭ ਵਿੱਚ ਵਿਸ਼ੇ ਤੇ ਕੌਮੀ ਸੈਮੀਨਾਰ ਆਯੋਜਿਤ
