ਪਟਿਆਲਾ, 29 ਜੁਲਾਈ:- ਬੱਚੇ ਦੇਸ਼, ਸਮਾਜ ਅਤੇ ਘਰ-ਪਰਿਵਾਰਾਂ ਦੇ ਸ਼ਿੰਗਾਰ ਹਨ। ਉਹ ਦੇਸ਼ ਦੇ ਭਵਿੱਖ, ਸਨਮਾਨ, ਖੁਸ਼ਹਾਲੀ, ਤਰੱਕੀ ਅਤੇ ਸੁਰੱਖਿਆ ਦੇ ਆਧਾਰ ਹਨ। ਬੱਚਿਆਂ ਨੂੰ ਚੰਗੀ ਸਿਹਤ, ਤੰਦਰੁਸਤੀ, ਸੰਸਕਾਰ, ਮਰਿਆਦਾਵਾਂ, ਫਰਜ਼ਾਂ ਅਤੇ ਜੀਵਨ ਦੀਆਂ ਚੁਣੌਤੀਆਂ ਪ੍ਰਤੀ ਜਾਗਰੂਕ ਕਰਨ ਵਾਲੇ ਸਿੱਖਿਆ ਸੰਸਥਾਵਾਂ ਦੇ ਮੁਖੀ ਅਤੇ ਅਧਿਆਪਕ ਪ੍ਰਮਾਤਮਾ ਵੱਲੋਂ ਭੇਜੇ ਹੋਏ ਰਾਸ਼ਟਰ ਨਿਰਮਾਤਾ ਅਤੇ ਅਸਲ ਗੁਰੂ ਹਨ।
ਇਹ ਵਿਚਾਰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਦੇ ਪ੍ਰਧਾਨ ਡਾ. ਰਾਕੇਸ਼ ਵਰਮੀ ਅਤੇ ਰੈੱਡ ਕਰਾਸ ਸੁਸਾਇਟੀ ਦੇ ਸੇਵਾਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ੍ਰੀ ਕਾਕਾ ਰਾਮ ਵਰਮਾ ਨੇ ਪੀਐੱਮ ਸ੍ਰੀ ਕੇਂਦਰੀ ਵਿਦਿਆਲਿਆ ਨੰਬਰ-1 ਦੇ ਪ੍ਰਿੰਸੀਪਲ ਸ੍ਰੀ ਅਰੁਣ ਕੁਮਾਰ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਨ ਵੱਲੋਂ ਵਾਤਾਵਰਨ ਸੰਭਾਲ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਸਕੂਲ ਵਿੱਚ ਕਿਸੇ ਵੀ ਦਰੱਖਤ ਨੂੰ ਕੱਟਿਆ ਨਹੀਂ ਗਿਆ, ਸਗੋਂ ਹਰ ਸਾਲ ਵੱਧ ਤੋਂ ਵੱਧ ਪੌਦੇ ਲਗਾ ਕੇ ਹਰਿਆਲੀ ਨੂੰ ਵਧਾਇਆ ਜਾ ਰਿਹਾ ਹੈ।
ਇਸ ਮੌਕੇ ਪ੍ਰਿੰਸੀਪਲ ਸ੍ਰੀ ਅਰੁਣ ਕੁਮਾਰ ਨੇ ਦੱਸਿਆ ਕਿ ਵਿਭਾਗ ਦੀ ਸਹਾਇਤਾ ਨਾਲ ਸਕੂਲ ਦੀ ਲਗਭਗ 4 ਏਕੜ ਜ਼ਮੀਨ ਵਿੱਚ ਸੈਂਕੜੇ ਪੌਦੇ ਲਗਾਏ ਗਏ ਹਨ, ਜਿਨ੍ਹਾਂ ਦੀ ਦੇਖਭਾਲ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਬਜ਼ੁਰਗਾਂ ਵੱਲੋਂ ਮਿਲ ਕੇ ਕੀਤੀ ਜਾ ਰਹੀ ਹੈ।
ਡਾ. ਰਾਕੇਸ਼ ਵਰਮੀ ਨੇ ਪ੍ਰਿੰਸੀਪਲ ਸ੍ਰੀ ਅਰੁਣ ਕੁਮਾਰ ਦੀਆਂ ਵਾਤਾਵਰਨ ਪ੍ਰਤੀ ਭਾਵਨਾਵਾਂ, ਵਿਚਾਰਾਂ ਅਤੇ ਵਿਦਿਆਰਥੀਆਂ ਤੇ ਆਉਣ ਵਾਲੇ ਮਾਪਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੀ ਗਾਈਡਲਾਈਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਵੀ ਸਹਾਇਕ ਹਨ।
ਵਿਦਿਆਰਥੀਆਂ ਅਤੇ ਵਾਤਾਵਰਨ ਪ੍ਰੇਮੀਆਂ ਦਾ ਸਨਮਾਨ ਤੇ ਉਤਸ਼ਾਹਵਰਧਨ ਜ਼ਰੂਰੀ ਡਾ ਰਾਕੇਸ਼ ਵਰਮੀ
