ਨਵਾਂਸ਼ਹਿਰ- ਇਸ ਸੈਮੀਨਾਰ ਦੀ ਪ੍ਰਧਾਨਗੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਕੀਤੀ। ਇਸ ਮੌਕੇ ਤੇ ਉਨਾ ਨੇ ਕੇਂਦਰ ਵਿਖੇ ਦਾਖਿਲ ਮਰੀਜਾਂ ਅਤੇ ਸਮੂਹ ਸਟਾਫ ਨੂੰ ਸਭ ਤੋਂ ਪਹਿਲਾਂ ਮਾਂ ਬੋਲੀ ਦਿਵਸ ਤੇ ਵਧਾਈ ਦਿੱਤੀ । ਉਨਾ ਨੇ ਇਸ  ਦਿਵਸ ਤੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਦੀ ਪਹਿਲਕਦਮੀ ਨਾਲ ਹੋਈ ਸੀ। ਭਾਸ਼ਾਈ ਅੰਦੋਲਨ ਦੌਰਾਨ 21 ਫਰਵਰੀ 1952 ਨੂੰ ਗੋਲੀਬਾਰੀ ਵਿੱਚ ਕਈ ਵਿਦਿਆਰਥੀ ਸ਼ਹੀਦ ਹੋਏ ਸਨ। 
ਇਸ ਲਈ ਸ਼ਹੀਦ ਹੋਏ ਵਿਦਿਆਰਥੀਆਂ ਦੀ ਯਾਦ ਵਿੱਚ ਪੂਰੀ ਦੁਨੀਆਂ ਵਿੱਚ 21 ਫਰਵਰੀ ਦਾ ਦਿਨ  ਹਰ ਸਾਲ ਮਨਾਇਆ ਜਾ ਜਾਵੇ। ਯੂਨੈਸਕੋ ਨੇ 1999 ਵਿੱਚ 21 ਫਰਵਰੀ ਦਾ ਦਿਨਦੁਨੀਆਂ ਭਰ ਵਿੱਚ ਲੋਕਾਂ ਦਾਂ ਮਾਂ-ਬੋਲੀਆਂ ਦੇ ਦਿਨ ਦੇ ਤੌਰ ਤੇ ਮਨਾਉਣ ਦੇ ਹੱਕ ਵਿੱਚ ਮਤਾ ਪਾਸ ਕੀਤਾ। ਹੁਣ ਪੰਜਾਬ ਵਿੱਚ ਵੀ ਇਹ ਦਿਨ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਪੂਰੇ ਉਤਸ਼ਾਹ ਨਾਲ  ਮਨਾਇਆ ਜਾਦਾ ਹੈ। ਉਨਾ ਨੇ ਕਿਹਾ ਕਿ ਬੱਚੇ ਮਾ ਬੋਲੀ ਵਿੱਚ ਹੀ ਤੇਜੀ ਨਾਲ ਸਿੱਖਦੇ ਹਨ, ਜਿਸ ਨਾਲ ਦੇਸ਼ ਤੇਜੀ ਨਾਲ ਤਰੱਕੀ ਕਰਦਾ ਹੈ। 
ਕਿਉਕਿ ਮਾਂ –ਬੋਲੀ ਨਾਲ ਹੀ ਲੋਕ ਆਪਣੇ ਇਤਿਹਾਸ, ਸੱਭਿਆਚਾਰ, ਸਹਿਤ ਨਾਲ ਜੁੜੇ ਹੁੰਦੇ ਹਨ, ਜਿਸ ਨਾਲ ਉਹ ਆਪਣੇ ਸ਼ਹੀਦ, ਯੋਧੇ  ਅਤੇ ਪੁਰਖਿਆਂ ਤੋਂ ਸਿਖੱਦੇ ਹਨ।  ਬਿਹਤਰ ਅਤੇ ਅਧੁਨਿਕ ਸਮਾਜ ਦੀ ਸਿਰਜਣਾ ਲਈ ਮਾ ਬੋਲੀ ਦਾ ਵੱਡਾ ਮਹੱਤਵ ਹੁੰਦਾ ਹੈ। ਇਸ ਲਈ ਸਾਨੂੰ ਆਪਣੀ ਮਾ ਬੋਲੀ ਨਾਲ ਹਮੇਸ਼ਾ ਜੁੜਨਾ ਚਾਹੀਦਾ ਹੈ ਅਤੇ ਹਮੇਸ਼ਾ ਆਪਣੇ ਇਤਿਹਾਸ ਅਤੇ ਸ਼ਹੀਦ ਯੋਧਿਆ ਦੀਆਂ ਜੀਵਨੀਆਂ ਪੜਨੀਆਂ ਚਾਹੀਦੀਆਂ ਜਿਸ ਨਾਲ ਅਸੀ ਬੁਰੇ ਕੰਮਾਂ ਤੋਂ ਦੂਰ ਰਹਿ ਸਕੀਏ। 
ਇਸ ਮੌਕੇ ਤੇ ਕਮਲਜੀਤ ਕੌਰ, ਜਸਵਿੰਦਰ ਕੌਰ, ਪਰਵੀਨ ਕੁਮਾਰੀ, ਦਿਨੇਸ਼ ਕੁਮਾਰ, ਮਨਜੀਤ ਸਿੰਘ ਅਤੇ ਮਰੀਜ ਹਾਜਿਰ ਸਨ।