ਨਵਾਂਸ਼ਹਿਰ:- ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਿਖੇ ਹੋਲੇ ਮੁਹੱਲੇ ਸੰਬੰਧੀ ਸਮਾਗਮ ਕਰਵਾਇਆ ਗਿਆ।ਇਸ ਦੀ ਪ੍ਰਧਾਨਗੀ ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ ਨੇ ਕੀਤੀ। ਉਨਾਂ ਨੇ ਸਭ ਤੋਂ ਪਹਿਲਾਂ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਹ ਦਿਨ ਪੂਰੇ ਦੇਸ਼ ਵਿੱਚ ਮਨਾਇਆ ਜਾਦਾ ਹੈ। ਇਹ ਤਿਉਹਾਰ ਭਗਤ ਪ੍ਰਹਿਲਾਦ ਦੀ ਜਿੱਤ ਅਤੇ ਹੋਲਿਕਾ ਦੇ ਦਹਿਨ ਦੀ ਯਾਦ ਵਿੱਚ ਬੁਰਾਈ ਉਤੇ ਨੇਕੀ ਦੀ ਜਿੱਤ ਦਾ ਪ੍ਰੀਤਕ ਹੈ।
ਲੋਕ ਇੱਕ ਦੂਜੇ ਨੂੰ ਰੰਗ ਲਗਾਉਦੇ ਹਨ ਅਤੇ ਮਿਠਾਈਆਂ ਵੰਡਦੇ ਹਨ ਅਤੇ ਭਾਈਚਾਰਕ ਸਾਂਝ ਵਧਾਉਦੇ ਹਨ। ਹੋਲੀ ਭਾਰਤ ਦੇ ਸਭ ਦੇ ਪਰਸਿੱਧ ਤਿਉਹਾਰਾਂ ਵਿੱਚੋਂ ਇੱਕ ਹੈ ਜੋ ਪੂਰੇ ਦੇਸ਼ ਵਿੱਚ ਪਿਆਰ , ਏਕਤਾ ਅਤੇ ਖੁਸ਼ੀ ਦੇ ਰੂਪ ਵਿੱਚ ਮਨਾਇਆ ਜਾਦਾ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1701 ਵਿੱਚ ਹੋਲੀ ਤੋਂ ਅਗਲੇ ਦਿਨ 'ਹੋਲਾ ਮਹੱਲਾ' ਦੀ ਸ਼ੁਰੂਆਤ ਕੀਤੀ ਸੀ, ਜਿਸਦਾ ਮਤਲਬ ਫੌਜੀ ਕਵਾਇਦ ਹੈ, ਜੋ ਸਿੱਖਾਂ ਦੇ ਬਹਾਦਰੀ ਅਤੇ ਮਰਦਾਨਗੀ ਦਾ ਪ੍ਰਤੀਕ ਹੈ।
ਹੋਲੀ ਪੁਰਾਣੇ ਰਿਸ਼ਤਿਆਂ ਨੂੰ ਨਵਿਆਉਣ, ਨਵੀਂ ਫ਼ਸਲ ਦਾ ਜਸ਼ਨ ਮਨਾਉਣ ਅਤੇ ਬਸੰਤ ਰੁੱਤ ਦੇ ਆਗਮਨ ਦਾ ਸੰਦੇਸ਼ ਦਿੰਦੀ ਹੈ। ਇਸ ਮੌਕੇ ਤੇ ਉਨਾ ਨੇ ਕਿਹਾ ਕਿ ਸਾਨੂੰ ਕੁਦਰਤੀ ਰੰਗਾਂ ਨਾਲ ਹੋਲੀ ਖੇਡਣੀ ਚਾਹੀਦੀ ਹੈ ਤਾਂ ਜੋ ਚਮੜੀ ਨੂੰ ਨੁਕਸਾਨ ਨਾ ਹੋਵੇ। ਇਸ ਮੌਕੇ ਤੇ ਕਮਲਜੀਤ ਕੌਰ, ਮਨਜੀਤ ਸਿੰਘ, ਦਿਨੇਸ਼ ਕੁਮਾਰ, ਪਰਵੇਸ਼ ਕੁਮਾਰ , ਕਮਲਾ ਰਾਣੀ, ਕੋਮਲਪ੍ਰੀਤ ਕੌਰ ਅਤੇ ਮਰੀਜ ਹਾਜਿਰ ਸਨ।
ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ ਧਰਮਸ਼ਾਲਾ ਭੁੱਚਰਾਂ ਨਵਾਂਸ਼ਹਿਰ ਵਿਖੇ ਹੋਲੀ ਅਤੇ ਹੋਲੇ ਮਹੱਲੇ ਦੇ ਸਬੰਧ ਚ ਸਮਾਗਮ ਆਯੋਜਿਤ
