ਚੰਡੀਗੜ੍ਹ, 21 ਅਪ੍ਰੈਲ 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਅਮਰੀਕਨ ਸੋਸਾਇਟੀ ਆਫ ਸਿਵਲ ਇੰਜੀਨੀਅਰਜ਼ (ਏਐਸਸੀਈ) ਇੰਟਰਨੈਸ਼ਨਲ ਸਟੂਡੈਂਟ ਚੈਪਟਰ ਵੱਲੋਂ ਤਿੰਨ ਦਿਨਾਂ ਟੈਕਨੀਕਲ ਫੈਸਟ "ਰਿਕੋਨਿਸੈਂਸ 2025" ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। 2014 ਤੋਂ ਚੱਲਦੀ ਆ ਰਹੀ ਇਸ ਟੈਕਨੀਕਲ ਸੋਸਾਇਟੀ ਵੱਲੋਂ ਹਰ ਸਾਲ ਇਹ ਇਵੈਂਟ ਕਰਵਾਇਆ ਜਾਂਦਾ ਹੈ, ਜਿਸ ’ਚ ਖੇਤਰ ਦੇ ਕਈ ਪ੍ਰਮੁੱਖ ਸੰਸਥਾਵਾਂ ਦੇ ਵਿਦਿਆਰਥੀ ਹਿੱਸਾ ਲੈਂਦੇ ਹਨ। ਇਸ ਸਾਲ ਦੇ ਫੈਸਟ ਵਿੱਚ ਪੇਕ, ਚੰਡੀਗੜ੍ਹ ਯੂਨੀਵਰਸਿਟੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਥਾਪਰ ਯੂਨੀਵਰਸਿਟੀ ਆਦਿ ਤੋਂ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਫੈਸਟ ਦੀ ਸ਼ੁਰੂਆਤ ਸ਼੍ਰੀ ਰਾਕੇਸ਼ ਗੋਇਲ, ਚੇਅਰਮੈਨ, ਰੇਰਾ-ਪੰਜਾਬ ਵੱਲੋਂ ਹੋਈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਰਪਣ ਅਤੇ ਸਮਾਂ ਪ੍ਰਬੰਧਨ ਵਿਚ ਸੰਤੁਲਨ ਬਣਾਈ ਰੱਖਣ ਦੀ ਪ੍ਰੇਰਣਾ ਦਿੱਤੀ। ਸ਼੍ਰੀ ਗੌਰਵ ਗੋਇਲ (ਮੈਨੇਜਿੰਗ ਡਾਇਰੈਕਟਰ, ਈਵੀਓਕਿਊ ਰੀਅਲਟੇਕ) ਅਤੇ ਸ਼੍ਰੀ ਮੋਹਿਤ ਬੰਸਲ (ਸੀ.ਈ.ਓ., ਜੀਐਮਆਈ ਇੰਫ੍ਰਾ) ਵੱਲੋਂ ਰੀਅਲ ਐਸਟੇਟ ਸੈਕਟਰ ਦੀਆਂ ਚੁਣੌਤੀਆਂ ਤੇ ਮੌਕਿਆਂ ਬਾਰੇ ਆਪਣਾ ਤਜਰਬਾ ਸਾਂਝਾ ਕੀਤਾ ਗਿਆ। ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. ਐਸ.ਕੇ. ਸਿੰਘ ਨੇ ਵਿਦਿਆਰਥੀਆਂ ਨੂੰ ਐਸ.ਏਸ.ਸੀ.ਈ. ਦੇ ਬੈਨਰ ਹੇਠ ਹੋ ਰਹੀਆਂ ਗਤੀਵਿਧੀਆਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਡਾ. ਹਰ ਅੰਮ੍ਰਿਤ ਸਿੰਘ ਸੰਧੂ ਦੀ ਅਗਵਾਈ ਵਿੱਚ ਟੀਮ ਵੱਲੋਂ ਕੀਤੇ ਗਿਆ ਸੁਚੱਜੇ ਆਯੋਜਨ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਨੇ ਕਿਹਾ, ਕਿ ਇਨ੍ਹਾਂ ਤਕਨੀਕੀ ਇਵੈਂਟਸ ਰਾਹੀਂ ਵਿਦਿਆਰਥੀਆਂ ਨੂੰ ਇੰਟਰਡਿਸ਼ਪਲਿਨਰੀ ਲਰਨਿੰਗ ਅਤੇ ਨਵੀਂ ਤਕਨੀਕਾਂ ਨੂੰ ਸਿਵਲ ਇੰਜੀਨੀਅਰਿੰਗ ਵਿਚ ਸ਼ਾਮਿਲ ਕਰਨ ਦੀ ਸਮਝ ਮਿਲਦੀ ਹੈ। ਡਾ. ਅਰਸ਼ਦੀਪ ਸਿੰਘ ਵੱਲੋਂ ਸਾਰੇ ਹਿੱਸਾ ਲੈਣ ਵਾਲਿਆਂ ਅਤੇ ਸਪਾਂਸਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸੀਨੀਅਰ ਫੈਕਲਟੀ ਮੈਂਬਰ ਪ੍ਰੋ. ਸ਼ਕਤੀ ਅਰੋੜਾ ਅਤੇ ਪ੍ਰੋ. ਸੋਵੀਨਾ ਸੂਦ ਵੀ ਹਾਜ਼ਰ ਸਨ।
ਪੇਕ ਦੀ ਟੀਮ ਨੇ ਕੰਕਰੀਟ ਫ੍ਰਿਸਬੀ, ਆਟੋਕੈਡ ਚੈਲੰਜ, ਬ੍ਰਿਜ ਇਟ ਅਤੇ ਐਨਰਜੀ ਏਫੀਸ਼ੀਅਂਟ ਬਿਲਡਿੰਗ ਵਰਗੇ ਚਾਰ ਮੁੱਖ ਇਵੈਂਟਸ ਵਿਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਡੋਮ ਇਟ ਇਵੈਂਟ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਜੇਤੂ ਰਹੀ। ਡੋਮ ਇਟ ਵਿਚ ਹਿਮਾਂਸ਼ੂ, ਪ੍ਰਿਯਾਂਸ਼ੂ, ਐਸ਼ਵਰਿਆ, ਵਰਿੰਦਰ ਅਤੇ ਪੁਰਨੀਤ ਦੀ ਟੀਮ ਨੇ ਜਿੱਤ ਦਰਜ ਕਰਵਾਈ। ਬ੍ਰਿਜ ਇਟ ਵਿੱਚ ਆਕਾਸ਼ਦੀਪ ਸਿੰਘ, ਜਤਿਨ ਸ਼ਰਮਾ ਅਤੇ ਅਭਿਸ਼ੇਕ ਸ਼ਰਮਾ ਨੇ ਜਿੱਤ ਹਾਸਲ ਕੀਤੀ, ਜਦਕਿ ਆਟੋਕੈਡ ਚੈਲੰਜ ਵਿੱਚ ਹਰੀਕੇਸ਼, ਇਸ਼ਾਨ ਤ੍ਰਿਖਾ ਅਤੇ ਮਿਥਿਲੇਸ਼ ਪਹਿਲੇ ਨੰਬਰ ’ਤੇ ਰਹੇ। ਐਨਰਜੀ ਏਫੀਸ਼ੀਅਂਟ ਬਿਲਡਿੰਗ ਵਿੱਚ ਕੁਸ਼ਾਗ੍ਰ, ਕੌਸ਼ਲ ਅਤੇ ਭੌਮਿਕ ਸੇਠੀ ਨੇ ਜਿੱਤ ਦਰਜ ਕੀਤੀ, ਜਦਕਿ ਕੰਕਰੀਟ ਫ੍ਰਿਸਬੀ ਵਿੱਚ ਅਨੁਜ, ਸੁਖਮੀਤ ਜਿੰਦਲ, ਯੋਗੀ ਬੰਸਲ ਅਤੇ ਸ਼ਿਵਮ ਨੇ ਪਹਿਲਾ ਸਥਾਨ ਹਾਸਲ ਕੀਤਾ।
ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਗੌਤਮ ਕੁਮਾਰ, ਸੀਨੀਅਰ ਟਾਊਨ ਪਲੈਨਰ ਨੇ ਸਾਰੇ ਹੀ ਵਿਦਿਆਰਥੀਆਂ ਦੀ ਇਨੋਵੇਟਿਵ ਸੋਚ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਤੇ ਇਨਾਮ ਵੀ ਦਿੱਤੇ। ਇਸ ਇਵੈਂਟ ਨੂੰ ਈਵੀਓਕਿਊ ਰੀਅਲਟੇਕ, ਜੀਐਮਆਈ ਇੰਫ੍ਰਾ, ਰੱਖੜਾ ਐਸੋਸੀਏਟਸ, ਐਸਟੀਪੀ, ਅਲਤ੍ਰਾਟੇਕ ਸੀਮੇਂਟ ਏਏ ਕੌਂਸਲਟੈਂਟਸ, ਪ੍ਰੋ ਅਲਟੀਮੇਟ ਜਿਮ, ਏਐਸਸੀਈ ਇੰਡੀਆ ਸੈਕਸ਼ਨ ਨੌਰਥ ਰੀਜਨ, ਫ਼ਤਹਿ ਐਜੂਕੇਸ਼ਨ ਦੇ ਨਾਲ ਨਾਲ ਕਾਲਜ ਵੱਲੋਂ ਵੀ ਸਪਾਂਸਰ ਕੀਤਾ ਗਿਆ।
ਅਖੀਰ ਵਿੱਚ ਸ਼੍ਰੀ ਰਿਸ਼ਾਂਤ ਠਾਕੁਰ (ਸਕੱਤਰ, ਏਐਸਸੀਈ ਪੇਕ) ਅਤੇ ਕੁਮਾਰੀ ਪਲਕ ਸ਼ਰਮਾ (ਸੰਯੁਕਤ ਸਕੱਤਰ, ਏਐਸਸੀਈ ਪੇਕ) ਨੇ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਨੌਜਵਾਨ ਵਿਦਿਆਰਥੀਆਂ ਨੂੰ ਐਸੇ ਇਵੈਂਟ ਕਰਦੇ ਰਹਿਣ ਲਈ ਉਤਸ਼ਾਹਤ ਕੀਤਾ ਅਤੇ ਸਾਰੇ ਭਾਗੀਦਾਰਾਂ, ਸਪਾਂਸਰਾਂ, ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ।
You May Also Like
RBU NSS Camp Concludes with Social Service and Health Awareness Activities
ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸੱਤ ਦਿਨਾਂ ਰੁਜ਼ਗਾਰ ਯੋਗਤਾ ਅਤੇ ਹੁਨਰ ਸਿਖਲਾਈ ਪ੍ਰੋਗਰਾਮ ਆਰੰਭ
ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਐਸ.ਜੇ.ਐਚ.ਆਈ.ਐਫ.ਐਮ. ਵਿਚਕਾਰ ਖੋਜ ਅਤੇ ਨੀਤੀ ਅਧਿਐਨ ਨੂੰ ਉਤਸ਼ਾਹਿਤ ਕਰਨ ਲਈ ਹੋਇਆ ਐਮ.ਓ.ਯੂ.