ਚੰਡੀਗੜ- ਰਾਜਿੰਦਰ ਕਾਲੜਾ ਮੈਂਬਰ ਸੈਕਟਰੀ ਨੇ ਜੀਐਮਸੀਐਚ ਸੈਕਟਰ 32 ਦੇ ਡਾਇਰੈਕਟਰ ਡਾ(ਪ੍ਰੋਫੈਸਰ) ਅਸ਼ੋਕ ਕੁਮਾਰ ਨਾਲ ਉਹਨਾਂ ਦੇ ਆਫ਼ਿਸ ਮਿਲਕੇ ਰਸਮੀ ਮੁਲਾਕਾਤ ਕੀਤੀ ਮੈਂਬਰ ਸੈਕਟਰੀ ਰਾਜਿੰਦਰ ਕਾਲੜਾ ਨੇ ਉਹਨਾਂ ਨਾਲ ਥੈਲਾਸੀਮੀਆ ਦੇ ਮਰੀਜ਼ਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ|
 ਜਿਸ ਤੇ ਡਾਇਰੈਕਟਰ ਡਾ (ਪ੍ਰੋਫੈਸਰ) ਅਸ਼ੋਕ ਕੁਮਾਰ ਅਤਰੀ ਨੇ ਕਾਲੜਾ ਜੀ ਦੱਸਿਆ ਕਿ ਜ਼ੋ ਵੀ ਮਰੀਜ਼ਾਂ ਲਈ ਸਾਡੇ ਕੋਲ ਸੰਭਵ ਸਹਾਇਤਾ ਹੋਏਗੀ ਸੈਕਟਰ 32 ਦੇ ਹਸਪਤਾਲ ਤੋਂ ਥੈਲਾਸੀਮੀਆ ਦੇ ਮਰੀਜ਼ਾਂ ਨੂੰ ਦਿਆਂਗੇ|
 ਉਹਨਾਂ ਨੇ ਰਾਜਿੰਦਰ ਕਾਲੜਾ ਮੈਂਬਰ ਸੈਕਟਰੀ ਦੀ ਇਸ ਨੋਬਲ ਕੰਮ ਲਈ ਕੀਤੇ ਕੰਮਾਂ ਦੀ ਬਹੁਤ ਸ਼ਲਾਘਾ ਕੀਤੀ ਕਾਲੜਾ ਸਾਹਿਬ ਨੇ ਉਹਨਾਂ ਦਾ ਇਸ ਯੋਗਦਾਨ ਲਈ ਵੀ ਧੰਨਵਾਦ ਕੀਤਾ