ਨਵਾਂਸ਼ਹਿਰ:- ਪੰਜਾਬ ਸਾਹਿਤ ਸਭਾ ਰਜਿ ਨਵਾਂਸ਼ਹਿਰ ਵਲੋਂ ਪੰਜਾਬੀ ਦਿਵਸ ਮੌਕੇ 21 ਫਰਵਰੀ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਤਹਿਤ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਦਰਸ਼ਨ ਦਰਦੀ ਅਤੇ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ ਨੇ ਦੱਸਿਆ ਕਿ ਸਭਾ ਦੇ ਸਥਿਤ ਦਫ਼ਤਰ ਨੇੜੇ ਦਾਣਾ ਮੰਡੀ ਗੁਲਾਟੀ ਦੇ ਦਫ਼ਤਰ ਵਿੱਚ ਬਾਅਦ ਦੁਪਹਿਰ 1 ਵਜੇ ਪੰਜਾਬੀ ਦਿਵਸ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਸਭਾ ਦੇ ਬਾਨੀ ਪ੍ਰਧਾਨ ਮਰਹੂਮ ਜਨਾਬ ਗੁਰਚਰਨ ਬੱਧਣ ਅਤੇ ਮਰਹੂਮ ਜਨਾਬ ਤਰਸੇਮ ਸਾਕੀ ਦੇ ਅਚਾਨਕ ਵਿਛੋੜੇ ਤੇ ਉਹਨਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ।
 ਅਤੇ ਲੋਕ ਗਾਇਕ ਹਰਦੇਵ ਚਾਹਲ ਦੀ ਆਵਾਜ਼ ਵਿੱਚ ਦੋਨਾਂ ਵਿੱਛੜੇ ਸਾਥੀਆਂ ਨੂੰ ਸਮਰਪਿਤ ਇੱਕ ਗੀਤ ਵੀ ਜਾਰੀ ਕੀਤਾ ਜਾਵੇਗਾ। ਅੱਜ ਹੋਈ ਇਕੱਤਰਤਾ ਵਿੱਚ ਸਭਾ ਦੇ ਪ੍ਰਧਾਨ ਦਰਸ਼ਨ ਦਰਦੀ, ਜਨਰਲ ਸਕੱਤਰ ਦੇਸ ਰਾਜ ਬਾਲੀ, ਚੇਅਰਮੈਨ ਮਨਮੋਹਨ ਸਿੰਘ ਗੁਲਾਟੀ, ਵਾਸਦੇਵ ਪ੍ਰਦੇਸੀ, ਬਹਾਦਰ ਚੰਦ ਅਰੋੜਾ, ਆਦਿ ਹਾਜ਼ਰ ਸਨ।