ਨਵਾਂਸ਼ਹਿਰ- ਪੰਜਾਬ ਸਾਹਿਤ ਸਭਾ ਰਜਿ. ਨਵਾਂਸ਼ਹਿਰ ਦੀ ਮਹੀਨਾਵਾਰ ਬੈਠਕ ਸਥਾਨਕ ਪ੍ਰਧਾਨ ਦਰਸ਼ਨ ਦਰਦੀ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਦੌਰਾਨ ਸਭਾ ਵਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਹਿੱਤ ਵੱਖ ਵੱਖ ਸਕੂਲਾਂ ਕਾਲਜਾਂ ਵਿੱਚ ਸਾਹਿਤਕ ਪ੍ਰੋਗਰਾਮ ਕਰਨ ਦਾ ਫੈਸਲਾ ਲਿਆ ਗਿਆ ਅਤੇ ਸਭਾ ਦਾ ਮਹੀਨੇ ਵਿੱਚ ਘੱਟੋ ਘੱਟ ਇੱਕ ਕਵੀ ਦਰਬਾਰ ਸੋਸ਼ਲ ਮੀਡੀਆ ਰਾਹੀਂ ਕਰਵਾਉਣ ਲਈ ਵੀ ਸਹਿਮਤੀ ਪਾਈ ਗਈ। 
ਲੇਖਕਾਂ ਨੂੰ ਪ੍ਰਦੂਸ਼ਣ ਅਤੇ ਨਸ਼ਿਆਂ ਵਿਰੁੱਧ ਵੱਧ ਤੋਂ ਵੱਧ ਆਪਣੀਆਂ ਰਚਨਾਵਾਂ ਰਾਹੀਂ ਜਾਗਰੂਕਤਾ ਸੁਨੇਹੇ ਲੋਕਾਂ ਤੱਕ ਪਹੁੰਚਾਉਣ ਦੀ ਤਾਕੀਦ ਕੀਤੀ ਗਈ। ਹਾਜ਼ਰ ਸਾਰੇ ਕਵੀਆਂ ਅਤੇ ਸਾਹਿਤਕਾਰਾਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾਕੇ ਮਾਹੌਲ਼ ਨੂੰ ਖ਼ੁਸ਼ਗਵਾਰ ਬਣਾ ਦਿੱਤਾ। ਇਸ ਮੌਕੇ ਮਨਮੋਹਣ ਸਿੰਘ ਗੁਲਾਟੀ ਚੇਅਰਮੈਨ, ਦਰਸ਼ਨ ਦਰਦੀ ਪ੍ਰਧਾਨ,ਤਰਸੇਮ ਸਾਕੀ ਜਨਰਲ ਸਕੱਤਰ, ਡਾਕਟਰ ਮਲਕੀਤ ਕੌਰ ਜੰਡੀ, ਦੇਸ ਰਾਜ ਬਾਲੀ, ਬਹਾਦਰ ਚੰਦ ਅਰੋੜਾ, ਐਡਵੋਕੇਟ ਜਸਪ੍ਰੀਤ ਬਾਜਵਾ,ਵੀਨਾ ਸ਼ਰਮਾ, ਸ਼ਮਾਂ ਮੱਲ੍ਹਣ, ਆਦਿ ਹਾਜ਼ਰ ਸਨ।