ਐਸ.ਏ.ਐਸ. ਨਗਰ, 2 ਨਵੰਬਰ - ਪੰਜਾਬ ਮੰਡੀ ਬੋਰਡ ਦੇ ਨਵ ਨਿਯੁਕਤ ਸੰਯੁਕਤ ਸਕੱਤਰ ਸ੍ਰੀ ਮਤੀ ਗੀਤੀਕਾ ਸਿੰਘ ਵਲੋਂ ਮੁੱਖ ਦਫਤਰ ਮੁਹਾਲੀ ਵਿਖੇ ਕਾਰਜਕਾਲ ਸੰਭਾਲ ਲਿਆ ਗਿਆ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਆਪਣਾ ਕੰਮ ਪੂਰੀ ਜਿੰਮੇਵਾਰੀ ਤੇ ਲਗਨ ਨਾਲ ਨਿਭਾਉਣ ਲਈ ਕਿਹਾ ਗਿਆ।
ਇਸਦੇ ਨਾਲ ਹੀ ਮੰਡੀ ਬੋਰਡ ਦੇ ਵਧੀਕ ਸਕੱਤਰ ਰਾਹੁਲ ਗੁਪਤਾ ਜੀ ਦੀ ਟਰਾਂਸਫਰ ਹੋਣ ਅਤੇ ਨਵੀਂ ਜਿੰਮੇਵਾਰੀ ਮਿਲਣ ਸਦਕਾ ਉਹਨਾਂ ਨੂੰ ਵਿਦਾਇਗੀ ਦਿੱਤੀ ਗਈ ਅਤੇ ਉਹਨਾਂ ਵਲੋਂ ਮੰਡੀ ਬੋਰਡ ਵਿੱਚ ਨਿਭਾਈ ਗਈ ਸਰਵਿਸ ਦੌਰਾਨ ਕੀਤੇ ਕਾਰਜਾਂ ਅਤੇ ਪੰਜਾਬ ਮੰਡੀ ਬੋਰਡ ਦੇ ਵਿਕਾਸ ਕੰਮਾਂ ਵਿੱਚ ਪਾਏ ਯੋਗਦਾਨ ਨੂੰ ਸਲਾਹਿਆ ਗਿਆ। ਇਸ ਮੌਕੇ ਸz. ਬਰਸਟ ਵਲੋਂ ਰਾਹੁਲ ਗੁਪਤਾ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਂਟ ਕਰਕੇ ਵਿਦਾਈ ਦਿੱਤੀ ਗਈ ਅਤੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਮੰਡੀ ਬੋਰਡ ਦੇ ਸਕੱਤਰ ਅੰਮ੍ਰਿਤ ਕੌਰ ਗਿੱਲ, ਜੀ ਐਮ ਮਨਜੀਤ ਸਿੰਘ ਸੰਧੂ, ਚੀਫ ਇੰਜੀਨੀਅਰ ਜਤਿੰਦਰ ਸਿੰਘ ਭੰਗੂ ਸਮੇਤ ਵੱਖ-ਵੱਖ ਸ਼ਾਖਾਵਾਂ ਦੇ ਅਧਿਕਾਰੀ ਹਾਜਿਰ ਸਨ।
