ਪਟਿਆਲਾ 19 ਜਨਵਰੀ 2026:- ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਅਤੇ ਸੂਬਾ ਸਕੱਤਰ ਬੀ.ਐਸ. ਲੂੰਬਾ ਨੇ ਸਾਂਝਾ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਜਿਹੜੇ ਕਿਰਤੀ ਕਾਮੇ 30—30 ਸਾਲ ਲਗਾਤਾਰ ਵਣ ਵਿਭਾਗ ਪੰਜਾਬ ਅੰਦਰ ਕੰਮ ਕਰਦੇ ਆ ਰਹੇ ਸੀ। ਘੱਟੋ—ਘੱਟ ਉਜਰਤਾ ਦੀ ਤਨਖਾਹਾਂ ਪਰ ਕੁੱਝ ਫੈਸਲੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਤਰਫੋ ਮੇਹਨਤਕਸ਼ ਕਿਰਤੀ ਕਾਮਿਆਂ ਦੇ ਹੱਕ ਵਿੱਚ ਆ ਗਏ ਫੈਸਲੇ ਸੀ। ਕੱਚੇ ਦਿਹਾੜੀਦਾਰ ਵਰਕਰਾਂ ਨੂੰ ਬਣਦਾ ਏਰੀਅਰ ਬਕਾਇਆ ਜਾਰੀ ਕਰਨਾ।
ਜਿਨ੍ਹਾਂ ਕਾਮਿਆਂ ਦੀ ਸਰਵਿਸਜ਼ 10 ਸਾਲ ਹੋ ਗਈ ਸੀ। ਪਰ ਪੰਜਾਬ ਦੇ ਵਿੱਤ ਵਿਭਾਗ ਨੇ ਹੋਰ ਥਾਵਾਂ ਤੇ ਪੰਜਾਬ ਦੇ ਹੋਰ ਜਿਲਿਆ ਅੰਦਰ ਖਜਾਨਾ ਅਫਸਰਾਂ ਵਲੋਂ ਬਣਦਾ ਏਰੀਅਰ ਬਕਾਇਆ ਜਾਰੀ ਕਰ ਦਿੱਤਾ ਹੈ। ਪਰ ਪਟਿਆਲਾ ਜਿਲੇ ਅੰਦਰ ਇਹ ਏਰੀਅਰ ਬਕਾਇਆ ਪੈਂਡਿੰਗ ਹੀ ਰੱਖ ਰੱਖਿਆ ਹੈ। ਜਥੇਬੰਦੀ ਦੇ ਆਗੂ ਲਗਾਤਾਰ ਖਜਾਨਾ ਅਫਸਰਾਂ ਦੇ ਅਮਲੇ ਨਾਲ ਸੰਪਰਕ ਕਰ ਰਹੇ ਹਨ। ਕਿਰਤੀ ਕਾਮਿਆਂ ਅੰਦਰ ਬਹੁਤ ਨਿਰਾਸ਼ਾ ਹੈ।
ਸਾਡੀ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਮਿਤੀ 22 ਜਨਵਰੀ 2026 ਨੂੰ ਇੱਕ ਦਿਨ ਰੋਸ ਧਰਨਾ ਲੱਗਾ ਕੇ ਅਗਲੇ ਦਿਨ ਮਿਤੀ 23 ਜਨਵਰੀ 2026 ਤੋਂ ਲਗਾਤਾਰ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਜਿਲਾ ਖਜਾਨਾ ਅਫਸਰ ਪਟਿਆਲਾ ਦੇ ਦਫ਼ਤਰ ਅੱਗੇ ਸ਼ੁਰੂ ਕਰੇਗੀ। ਜਿਸ ਦੇ ਨਿਕਲਣ ਵਾਲੇ ਸਾਰੇ ਸਿਟਿਆ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੀ ਹੋਵੇਗੀ। ਇਸ ਰੋਸ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਕਿਰਤੀ ਕਾਮੇ ਭਾਗ ਲੈਣਗੇ।
ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਜਿਲਾ ਖਜਾਨਾ ਦਫਤਰ ਪਟਿਆਲਾ ਅੱਗੇ ਪੱਕਾ ਮੋਰਚਾ 23 ਜਨਵਰੀ ਤੋਂ 26 ਤੱਕ ਲਗਾਉਣ ਦਾ ਐਲਾਨ ਮੰਡੋਲੀ
