ਹੁਸ਼ਿਆਰਪੁਰ- ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿੱਚ ਹਰਪ੍ਰੀਤ ਸਿੰਘ ਚੇਲਾ ਵੱਲੋਂ ਵਿਦੇਸ਼ ਤੋਂ ਵਾਪਸ ਆਉਣ ਉਪਰੰਤ ਪੰਕਜ ਦਾਸ ਪੰਚਨਗਲ ਨਾਲ ਮਿਲਕੇ ਡੋਮਿਨਿਕ ਬਫੇ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦਘਾਟਨ ਅੱਜ ਪੰਕਜ ਦਾਸ ਦੀ ਬੇਟੀ ਪ੍ਰਮਲੀਨ ਕੌਰ ਨੇ ਫੀਤਾ ਕੱਟ ਕੇ ਕੀਤਾ।
ਇਸ ਮੌਕੇ ਇਲਾਕੇ ਦੇ ਪ੍ਰਮੁੱਖ ਲੋਕਾਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਹਰਪ੍ਰੀਤ ਸਿੰਘ ਚੇਲਾ ਅਤੇ ਪੰਕਜ ਦਾਸ ਪੰਚਨਗਲ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਇਲਾਕੇ ਦੇ ਲੋਕਾਂ ਨੂੰ ਸਾਫ-ਸੁਥਰਾ ਤੇ ਵਧੀਆ ਭੋਜਨ ਉਪਲਬਧ ਕਰਵਾਉਣਾ ਹੈ।
ਇਸ ਸਮਾਗਮ ਵਿੱਚ ਮੋਹਨ ਲਾਲ, ਸੰਜੀਵ ਕੁਮਾਰ ਪੰਚਨਗਲ, ਮਾਸਟਰ ਕਸ਼ਮੀਰੀ ਲਾਲ, ਜਸਬੀਰ ਸਿੰਘ ਸ਼ੀਰਾ, ਲਾਡੀ ਪੰਚਨਗਲ, ਪੰਮਾ ਰੱਕੜ, ਐਡਵੋਕੇਟ ਰਾਜਦਵਿੰਦਰ ਸਿੰਘ, ਡਾ. ਰਮਨਦੀਪ ਕੌਰ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਤੇ ਨੌਜਵਾਨ ਹਾਜ਼ਰ ਸਨ।
ਇਲਾਕੇ ਦੇ ਲੋਕਾਂ ਨੂੰ ਸਾਫ-ਸੁਥਰਾ ਤੇ ਵਧੀਆ ਖਾਣ-ਪੀਣ ਪ੍ਰਦਾਨ ਕਰਨਾ ਸਾਡਾ ਮੁੱਖ ਉਦੇਸ਼- ਹਰਪ੍ਰੀਤ, ਪੰਕਜ
