ਚੰਡੀਗੜ੍ਹ, 17 ਅਕਤੂਬਰ - ਕਵਿਤਾ ਕੇਂਦਰ (ਰਜਿ.) ਚੰਡੀਗੜ੍ਹ ਦੇ ਪ੍ਰਧਾਨ ਕਰਮ ਸਿੰਘ ਵਕੀਲ ਅਤੇ ਸਤੀਸ਼ ਆਲਮ ਸਕੱਤਰ ਨੇ ਸ਼੍ਰੋਮਣੀ ਕਵੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਾਬਕਾ ਪ੍ਰਧਾਨ ਪ੍ਰੋ. ਅਨੂਪ ਵਿਰਕ ਦੇ ਸਦੀਵੀਂ ਵਿਛੋੜੇ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਕਰਮ ਸਿੰਘ ਵਕੀਲ ਨੇ ਕਿਹਾ ਕਿ ਪ੍ਰੋ. ਵਿਰਕ 2008 ਤੋਂ 2012 ਤਕ ਲਗਾਤਾਰ ਦੋ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਰਹੇ ਸਨ ਅਤੇ ਉਹਨਾਂ ਨੂੰ ਪ੍ਰੋ. ਵਿਰਕ ਨਾਲ ਅਹੁਦੇਦਾਰ ਵਜੋਂ ਸੇਵਾਵਾਂ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ। ਪ੍ਰੋ. ਵਿਰਕ ਲੰਮਾ ਸਮਾਂ ਸਾਹਿਤ ਤੇ ਸਾਹਿਤ ਸਭਾਵਾਂ ਵਿਚ ਜਥੇਬੰਦਕ ਕਾਰਜ ਕਰਦੇ ਹੋਏ ਸਰਗਰਮ ਭੂਮਿਕਾ ਨਿਭਾਉਦੇ ਰਹੇ।
ਉਨ੍ਹਾਂ ਕਿਹਾ ਕਿ ਪ੍ਰੋ. ਅਨੂਪ ਵਿਰਕ ਜੀ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿੱਚ ਕਵਿਤਾ ਕੇਂਦਰ ਦੀ ਸਮੁੱਚੀ ਕਾਰਜਕਾਰਨੀ ਪ੍ਰੋ. ਅਨੂਪ ਵਿਰਕ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਗਹਿਰੀ ਸੰਵੇਦਨਾ ਵਿਅਕਤ ਕਰਦੀ ਹੈ।