ਹੁਸ਼ਿਆਰਪੁਰ - ਮਿਊਂਸਪਲ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਵਲੋਂ ਕੁਲਵੰਤ ਸਿੰਘ ਸੈਣੀ ਸਰਪ੍ਰਸਤ ਐਕਸ਼ਨ ਕਮੇਟੀ ਪੰਜਾਬ ਦੀ ਪ੍ਰਧਾਨਗੀ ਹੇਠ 6 ਜੁਲਾਈ ਨੂੰ ਕਪੂਰਥਲਾ ਚੌਂਕ ਜਲੰਧਰ ਵਿਖੇ ਹੋਣ ਜਾ ਰਹੇ ਝੰਡਾ ਮਾਰਚ ਦੀਆਂ ਤਿਆਰੀਆ ਮੁਕੰਮਲ ਹੋ ਗਈਆ ਹਨ।
ਇਸ ਮੌਕੇ ਤੇ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਜਲੰਧਰ ਵਿਖੇ 10 ਜੁਲਾਈ ਨੂੰ ਹੋਣ ਵਾਲੀ ਚੋਣ ਨੂੰ ਦੇਖਦੇ ਹੋਏ 06.07.2024 ਨੂੰ ਜਲੰਧਰ ਝੰਡਾ ਮਾਰਚ ਕੀਤਾ ਜਾਵੇਗਾ ਤੇ ਲੋਕਾ ਨੂੰ ਇਸ ਸਰਕਾਰ ਨੂੰ ਨਾ ਵੋਟ ਪਾਉਣ ਦੀ ਅਪੀਲ ਕੀਤੀ ਜਾਵੇਗੀ। ਉਹਨਾਂ ਸਰਕਾਰ ਦੀ ਸਖਤ ਸ਼ਬਦਾ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਪਿੱਛਲੀ ਸਰਕਾਰ ਦੁਆਰਾ ਮੰਨੀਆਂ ਹੋਈਆ ਮੰਗਾ ਵੀ ਇਹਨਾਂ ਨੇ ਲਾਗੂ ਨਹੀਂ ਕੀਤੀਆ ਜਿਸ ਵਿਚ ਆਊਟਸੋਰਸ ਤੇ ਕੰਮ ਕਰਦੇ ਸਾਰੀਆਂ ਕੈਟਾਗਰੀਆਂ ਦੇ ਮੁਲਾਜਮਾਂ ਨੂੰ ਸਫਾਈ ਸੇਵਕ ਅਤੇ ਸੀਵਰਮੈਨਾ ਤੋਂ ਬਾਅਦ 2 ਮਹੀਨੇ ਵਿਚ ਪੱਕਾ ਕਰਨ ਦਾ ਵਾਅਦਾ ਸੀ ਪਰ ਸਰਕਾਰ ਨੇ ਕੋਈ ਵੀ ਵਾਅਦਾ ਨੇਪਰੇ ਨਹੀਂ ਚਾੜਿਆ।
ਇਸ ਸਬੰਧੀ ਆਉਣ ਵਾਲੀ ਜਿਮਨੀ ਚੋਣਾਂ ਜਿਸ ਜਿਸ ਜਗ੍ਹਾ ਵਿਚ ਹੋਣਗੀਆ ਉਸ ਇਲਾਕੇ ਵਿਚ ਜਾ ਕੇ ਝੰਡਾ ਮਾਰਚ ਕੀਤਾ ਜਾਵੇਗਾ ਅਤੇ ਲੋਕਾ ਨੂੰ ਇਸ ਸਰਕਾਰ ਨੂੰ ਨਾ ਵੋਟ ਪਾਉਣ ਦੀ ਅਪੀਲ ਕੀਤੀ ਜਾਵੇਗੀ। ਮੁੱਖ ਮੰਗਾ ਰਹਿੰਦੇ ਮੁਲਾਜਮ ਪੱਕੇ ਕਰਨਾ, ਪੁਰਾਣੀ ਪੈਨਸ਼ਨ ਬਹਾਲੀ, ਸੀਨੀਆਰਤਾ ਦੇ ਹਿਸਾਬ ਨਾਲ ਪ੍ਰਮੋਟ ਕਰਨਾ ਮੁੱਖ ਮੰਗਾ ਹਨ।
6 ਜੁਲਾਈ ਨੂੰ ਜਲੰਧਰ ਵਿਖੇ ਕੀਤੇ ਜਾ ਰਹੇ ਝੰਡਾ ਮਾਰਚ ਦੀਆਂ ਤਿਆਰੀਆਂ ਮੁਕੰਮਲ - ਕੁਲਵੰਤ ਸੈਣੀ
