ਗੜ੍ਹਸ਼ੰਕਰ, 9 ਜਨਵਰੀ- ਜੰਗਲਾਤ ਵਰਕਰ ਯੂਨੀਅਨ ਪੰਜਾਬ ਦੇ ਮੰਡਲ ਗੜਸ਼ੰਕਰ ਦੀ ਚੋਣ ਅਮਰੀਕ ਸਿੰਘ ਸੂਬਾਈ ਪ੍ਰਧਾਨ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਦੇਖ ਰੇਖ ਹੇਠ ਹੋਈ।ਸੰਗਠਨ ਵਿੱਚ ਕੀਤੀ ਗਈ ਚੋਣ ਅਨੁਸਾਰ ਚੇਅਰਮੈਨ ਵਜੋਂ ਜਸਵਿੰਦਰ ਸਿੰਘ ਅਤੇ ਪਰਮਜੀਤ ਸਿੰਘ, ਪ੍ਰਧਾਨ ਪਵਨ ਕੁਮਾਰ, ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਸਿੰਘ ਅਤੇ ਹਰਭਜਨ ਸਿੰਘ, ਮੀਤ ਪ੍ਰਧਾਨ ਸੁਬਾਸ਼ ਸਿੰਘ, ਸੁਰਿੰਦਰ ਪਾਲ ਬੰਗਾ ਅਤੇ ਸੀਤਲ ਰਾਮ, ਸਕੱਤਰ ਪ੍ਰਵੀਨ ਕੁਮਾਰ, ਸਹਾਇਕ ਸਕੱਤਰ ਬਲਜਿੰਦਰ ਸਿੰਘ, ਕੈਸ਼ੀਅਰ ਗੋਪੀਰਾਮ, ਸਹਾਇਕ ਕੈਸ਼ੀਅਰ ਰਜੀਵ ਕੁਮਾਰ, ਪ੍ਰੈਸ ਸਕੱਤਰ ਪ੍ਰਦੀਪ ਸ਼ਰਮਾ, ਲਸ਼ਕਰੀ ਰਾਮ, ਇੰਦਰਜੀਤ ਸਿੰਘ ਅਤੇ ਸਲਾਹਕਾਰ ਵਜੋਂ ਅਮਰੀਕ ਸਿੰਘ ਅਤੇ ਕੇਵਲ ਕ੍ਰਿਸ਼ਨ ਦੀ ਚੋਣ ਕੀਤੀ ਗਈ।
ਇਸ ਚੋਣ ਦਾ ਇਸ ਚੋਣ ਦੌਰਾਨ ਫੈਡਰੇਸ਼ਨ ਤੋਂ ਰਾਮ ਜੀ ਦਾਸ, ਜੀਤ ਰਾਮ, ਸ਼ਿੰਗਾਰਾ ਸਿੰਘ ਅਤੇ ਸ਼ਾਮ ਸੁੰਦਰ ਵਿਸ਼ੇਸ਼ ਤੌਰ ਤੇ ਪਹੁੰਚੇ।