ਪਟਿਆਲਾ- ਸੋਸਾਇਟੀ ਵਲੋਂ ਅੱਜ ਬੱਚਿਆਂ, ਅਧਿਆਪਕਾਂ ਅਤੇ ਸਮਾਜ ਭਲਾਈ ਵਿੱਚ ਕੰਮ ਕਰਨ ਵਾਲਿਆਂ ਦਾ ਸਨਮਾਨ ਕੀਤਾ ਗਿਆ। ਇਸਦੇ ਮੁੱਖ ਮਹਿਮਾਨ ਮੁਲਤਾਨੀ ਮਲ ਮੋਦੀ ਕਲਾਜ ਦੇ ਚੇਅਰਮੈਨ ਸ੍ਰੀ ਤਰੁਣ ਮੋਦੀ ਸਨ। ਉਨ੍ਹਾਂ ਦੇ ਨਾਲ ਉਹਨਾਂ ਦਾ ਸਪੁੱਤਰ ਸਨ। ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਸਾਰੇ ਮੈਂਬਰਜ਼ ਦਾ ਜੀ ਆਇਆ ਕਿਹਾ ਅਤੇ ਮੋਦੀ ਕਾਲਜ ਦੇ ਬਾਰੇ ਵਿਸਥਾਰ ਨਾਲ ਦੱਸਿਆ ਕਿ ਇਹ ਕਾਲਜ ਹਮੇਸ਼ਾ ਸਪੋਰਟਸ ਵਿਦਿਆਰਥੀਆਂ ਅਤੇ ਪੜਾਈ ਵਿੱਚ ਮੱਲਾਂ ਮਾਰ ਰਿਹਾ ਹੈ। 
ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰੀ ਤਰੁਣ ਮੋਦੀ ਹਮੇਸ਼ਾ ਕਾਲਜ ਨੂੰ ਅੱਗੇ ਲਿਜਾਉਣ ਵਿੱਚ ਮਿਹਨਤ ਕਰ ਰਹੀ ਹੈ ਅਤੇ ਸੋਸਾਇਟੀ ਵਲੋਂ ਬੱਚਿਆਂ, ਅਧਿਆਪਕਾਂ ਅਤੇ ਸਮਾਜ ਸੇਵੀਆਂ ਦਾ ਸਨਮਾਨ ਕਰਨਾ ਸਲਾਘਾਯੋਗ ਕਦਮ ਹੈ। ਇਸ ਅਵਸਰ ਤੇ ਸੋਸਾਇਟੀ ਦੇ ਪੈਟਰਨ ਸ੍ਰੀ ਮਨਜੀਤ ਸਿੰਘ ਨਰੰਗ ਆਈ.ਏ.ਐਸ. ਰਿਟਾਇਰਡ ਅਤੇ ਸਾਬਕਾ ਡੀ.ਪੀ.ਆਰ.ਓ. ਸ੍ਰੀ ਉਜਾਗਰ ਸਿੰਘ ਹਾਜਰ ਸਨ। ਉਹਨਾਂ ਨੇ ਸੋਸਾਇਟੀ ਵਲੋਂ ਵਿਜੈ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਵਧਿਆ ਕਾਰਜ ਕਰ ਰਹੀ ਹੈ। 
ਵਿਜੈ ਕੁਮਾਰ ਗੋਇਲ ਪ੍ਰਧਾਨ ਨੂੰ ਸਟੇਟ ਐਵਾਰਡ ਰਾਜਪਾਲ ਵਲੋਂ ਸਨਮਾਨ ਅਤੇ ਪ੍ਰਸ਼ਾਸ਼ਨ ਵਲੋਂ ਸਨਮਾਨ ਦਿੱਤਾ ਗਿਆ ਹੈ। ਅੱਜ ਸੋਸਾਇਟੀ ਵੱਲੁੋਂ ਸ੍ਰੀ ਤਰੁਣ ਮੋਦੀ ਚੇਅਰਮੈਨ, ਆਧੁਸ ਮੋਦੀ, ਰੋਹਿਤ ਸਚਦੇਵਾ, ਡਾ. ਨੀਰਜ ਗੋਇਲ ਪ੍ਰਿੰਸੀਪਲ ਅਤੇ ਦਿਆ ਸ਼ੰਕਰ, ਅਸ਼ੋਕ ਗਰਗ, ਅਜੀਤ ਸਿੰਘ ਭੱਟੀ, ਡਾ. ਮਲਕੀਤ ਮਾਨ ਸਹਾਇਕ ਡਾਇਰੈਕਟ ਯੂਵਕ ਸੇਵਾਵਾ, ਅਕਸ਼ੈ ਕੁਮਾਰ ਮੀਡੀਆ ਕੋਆਰਡੀਨੇਟਰ ਫੀਲਖਾਨਾ ਸਕੂਲ, ਐਸ.ਕੇ. ਪੋਸਲਾ, ਮੀਨੂੰ ਗਰਗ, ਨਰਿੰਦਰ ਪਾਲ ਸਿੰਘ, ਜਸਜੀਤ ਸਿੰਘ, ਵਰਨਜੋਤ ਸਿੰਘ ਅਮਨਪ੍ਰੀਤ ਸਿੰਘ, ਤਰੁਣਜੀਤ ਸਿੰਘ ਅਤੇ ਜ਼ਸਵਿੰਦਰ ਕੌਰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। 
ਸ੍ਰੀਮਤੀ ਮੰਜੂ, ਅਨਿਲ ਪਾਲ, ਆਦਿ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਨਰਿੰਦਰ ਕੁਮਾਰ ਰਿਟਾਇਰਡ ਪ੍ਰਿੰਸੀਪਲ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਇਸ ਅਵਸਰ ਤੇ ਤਰੁਣ ਮੋਦੀ ਦੀ ਬੇਟੀ ਦੇ ਜਨਮ ਦਿਨ ਤੇ ਕੇਕ ਕੱਟ ਕੇ ਖੁਸ਼ੀ ਨਮਾਈ ਗਈ।