ਐਸ ਏ ਐਸ ਨਗਰ, 4 ਮਈ - ਸੁਰ ਸਾਂਝ ਕਲਾ ਮੰਚ (ਰਜਿ.) ਖਰੜ ਵੱਲੋਂ ਦੂਜਾ ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਅਵਾਰਡ, ਜਾਪਾਨ ਵਸਦੇ ਉੱਘੇ ਲੇਖਕ ਪਰਮਿੰਦਰ ਸੋਢੀ ਨੂੰ ਦਿੱਤਾ ਜਾ ਰਿਹਾ ਹੈ। ਇਸ ਵਿਚ 21 ਹਜ਼ਾਰ ਦੀ ਸਨਮਾਨ ਰਾਸ਼ੀ, ਸਨਮਾਨ ਚਿੰਨ੍ਹ ਤੇ ਫੁੱਲਕਾਰੀ ਭੇਂਟ ਕੀਤੀ ਜਾਵੇਗੀ। ਇਹ ਸਨਮਾਨ ਜੁਲਾਈ ਦੇ ਦੂਜੇ ਹਫ਼ਤੇ ਚੰਡੀਗੜ੍ਹ ਵਿਖੇ ਦਿੱਤਾ ਜਾਵੇਗਾ। ਇਸ ਦੌਰਾਨ ਰਾਜ ਪੱਧਰੀ ਕਵੀ ਦਰਬਾਰ ਵੀ ਹੋਵੇਗਾ।
ਮੰਚ ਦੇ ਪ੍ਰਧਾਨ ਸੁਰਜੀਤ ਸੁਮਨ ਤੇ ਜਨਰਲ ਸਕੱਤਰ ਜਗਦੀਪ ਸਿੱਧੂ ਨੇ ਕਿਹਾ ਕਿ ਇਸ ਇਨਾਮ ਦੀ ਰਾਸ਼ੀ ਉੱਘੇ ਕਹਾਣੀਕਾਰ ਬਲੀਜੀਤ ਵੱਲੋਂ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਚੋਣ ਬਕਾਇਦਾ ਕਮੇਟੀ ਬਣਾ ਕੇ ਮੈਰਿਟ ਦੇ ਅਧਾਰ ਤੇ ਕੀਤੀ ਜਾਦੀ ਹੈ।
ਉਨ੍ਹਾਂ ਕਿਹਾ ਕਿ ਪਰਮਿੰਦਰ ਸੋਢੀ ਨੇ ਵਿਸ਼ਵ ਸਾਹਿਤ ਖਾਸਕਰ ਜਾਪਾਨੀ ਸਾਹਿਤ ਤੇ ਪੰਜਾਬੀ ਸਾਹਿਤ ਵਿਚ ਪੁਲ ਦਾ ਕੰਮ ਕੀਤਾ ਹੈ। ਉਨ੍ਹਾਂ ਦੀਆਂ 14 ਕਾਵਿਤਾ, ਇਕ ਕਹਾਣੀ ਸੰਗ੍ਰਹਿ, ਤਿੰਨ ਕੋਸ਼, ਇਕ ਫਿਲਾਸਫੀ, ਸੱਤ ਅਨੁਵਾਦਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਪਹਿਲੀ ਵਾਰਤਕ ਕਿਤਾਬ: ਰੱਬ ਦੇ ਡਾਕੀਏ (2005), ਕੁਦਰਤ ਦੇ ਡਾਕੀਏ (2013) ਮੈਂ ਚਰਖਾ ਤੂੰ ਕੱਤਣ ਵਾਲੀ(2020), ਦੌੜ ਕੇ ਕੌਣ ਮਿਲਦਾ ਹੈ(2021),ਝਰਨੇ ਦੀ ਆਤਮਕਥਾ(2023), ਮਾਫ਼ੀ ਕਿਸ ਤੋਂ ਮੰਗਾਂ (2024) ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ।