ਜਲੰਧਰ:- ਪੀ.ਏ.ਪੀ. ਕੰਪਲੈਕਸ, ਜਲੰਧਰ ਵਿੱਚ ਤਾਇਨਾਤ ਏ.ਡੀ.ਜੀ.ਪੀ. ਐਮ.ਐਫ. ਫਾਰੂਕੀ, ਆਈ.ਪੀ.ਐਸ. ਨਾਲ ਸੀਨੀਅਰ ਪੱਤਰਕਾਰ ਦਲਜੀਤ ਅਜਨੋਹਾ ਵੱਲੋਂ ਕੀਤੀ ਗਈ ਵਿਸ਼ੇਸ਼ ਗੱਲਬਾਤ ਦੌਰਾਨ, ਉਨ੍ਹਾਂ ਨੇ ਪੀ.ਏ.ਪੀ. (ਪੰਜਾਬ ਆਰਮਡ ਪੁਲਿਸ) ਦੇ ਇਤਿਹਾਸ ਅਤੇ ਮੌਜੂਦਾ ਢਾਂਚੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਪੀ.ਏ.ਪੀ. ਦੀ ਸਥਾਪਨਾ 1941 ਵਿੱਚ ਲਾਹੌਰ (ਹੁਣ ਪਾਕਿਸਤਾਨ) ਵਿੱਚ ਲਗਭਗ ਇੱਕ ਹਜ਼ਾਰ ਜਵਾਨਾਂ ਦੀ ਟੁਕੜੀ ਵਜੋਂ “ਐਡੀਸ਼ਨਲ ਪੁਲਿਸ” ਦੇ ਤੌਰ ‘ਤੇ ਹੋਈ ਸੀ। 
1947 ਵਿੱਚ ਦੇਸ਼ ਦੇ ਵੰਡ ਸਮੇਂ ਇਸ ਦਾ ਹੈੱਡਕੁਆਰਟਰ ਲਾਹੌਰ ਤੋਂ ਬਦਲ ਕੇ ਜਲੰਧਰ ਕੀਤਾ ਗਿਆ। 1962 ਵਿੱਚ ਚੀਨ ਹਮਲੇ ਤੋਂ ਬਾਅਦ ਅਤੇ 1966 ਵਿੱਚ ਪੰਜਾਬ ਦੇ ਵੰਡ ਸਮੇਂ ਪੀ.ਏ.ਪੀ. ਦੀਆਂ ਬਟਾਲੀਅਨਾਂ ਦੀ ਗਿਣਤੀ 37 ਹੋ ਗਈ ਸੀ, ਜਿਨ੍ਹਾਂ ਵਿੱਚੋਂ 32 ਬਟਾਲੀਅਨਾਂ ਨੂੰ ਬੀ.ਐਸ.ਐਫ., ਸੀ.ਆਰ.ਪੀ.ਐਫ., ਐਸ.ਐਸ.ਬੀ. ਅਤੇ ਐਸ.ਏ.ਪੀ. ਨਾਲ ਮਿਲਾ ਦਿੱਤਾ ਗਿਆ ਅਤੇ ਸਿਰਫ 5 ਬਟਾਲੀਅਨਾਂ ਪੰਜਾਬ ਕੋਲ ਰਹਿ ਗਈਆਂ। 
ਪੰਜਾਬ ‘ਚ ਆਤੰਕਵਾਦ ਦੇ ਦੌਰਾਨ 5 ਕਮਾਂਡੋ ਬਟਾਲੀਅਾਂ ਅਤੇ ਬੈਂਕਾਂ ਸਮੇਤ ਹੋਰ ਡਿਊਟੀਆਂ ਲਈ 7 ਇੰਡੀਆ ਰਿਜ਼ਰਵ ਬਟਾਲੀਅਨਾਂ ਬਣਾਈਆਂ ਗਈਆਂ। 2007 ਦੇ ਪੰਜਾਬ ਪੁਲਿਸ ਐਕਟ ਦੇ ਲਾਗੂ ਹੋਣ ਨਾਲ ਪੰਜਾਬ ਪੁਲਿਸ ਨੂੰ ਚਾਰ ਕੈਡਰਾਂ ਵਿੱਚ ਵੰਡਿਆ ਗਿਆ — ਜ਼ਿਲ੍ਹਾ, ਆਰਮਡ, ਇੰਟੈਲੀਜੈਂਸ ਅਤੇ ਟੈਕਨੀਕਲ ਸਰਵਿਸਜ਼। 
ਇਸ ਵੇਲੇ ਪੀ.ਏ.ਪੀ. ਨੂੰ ਸਟੇਟ ਆਰਮਡ ਪੁਲਿਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਦਾ ਨੇਤ੍ਰਿਤਵ ਏ.ਡੀ.ਜੀ.ਪੀ. ਕਰ ਰਹੇ ਹਨ, ਜਿਨ੍ਹਾਂ ਦੇ ਅਧੀਨ ਪੰਜਾਬ ਆਰਮਡ ਪੁਲਿਸ, ਇੰਡੀਆ ਰਿਜ਼ਰਵ ਬਟਾਲੀਅਾਂ ਅਤੇ ਕਮਾਂਡੋ ਬਟਾਲੀਅਾਂ ਦਾ ਪੂਰਾ ਕੰਟਰੋਲ ਹੁੰਦਾ ਹੈ। ਕਮਾਂਡੋ ਬਟਾਲੀਅਾਂ ਦੀ ਓਪਰੇਸ਼ਨਲ ਕਮਾਂਡ ਏ.ਡੀ.ਜੀ.ਪੀ. ਕਮਾਂਡੋ ਅਤੇ ਐਸ.ਓ.ਜੀ. ਦੇ ਕੋਲ ਹੁੰਦੀ ਹੈ। 
ਮੌਜੂਦਾ ਸਮੇਂ ਪੀ.ਏ.ਪੀ. ਦੀਆਂ 8 ਆਈ.ਆਰ.ਬੀ. ਵਿੱਚੋਂ 7 ਅਤੇ 5 ਕਮਾਂਡੋ ਬਟਾਲੀਅਾਂ ਤਾਇਨਾਤ ਹਨ। ਇਹ ਬਟਾਲੀਅਾਂ ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ, ਬਹਾਦੁਰਗੜ੍ਹ, ਪਟਿਆਲਾ, ਕਪੂਰਥਲਾ, ਸੰਗਰੂਰ, ਲੁਧਿਆਣਾ, ਪਠਾਨਕੋਟ, ਐਸ.ਏ.ਐਸ. ਨਗਰ ਅਤੇ ਬਠਿੰਡਾ ਵਿੱਚ ਮੌਜੂਦ ਹਨ। ਆਰਮਡ ਵਿੰਗ ਵਿੱਚ ਕੰਸਟੇਬਲ ਤੋਂ ਇੰਸਪੈਕਟਰ ਤੱਕ 7547 ਤਾਇਨਾਤ ਹਨ ਅਤੇ ਆਈ.ਆਰ.ਬੀ. ਵਿੱਚ 6159 — ਕੁੱਲ 13706। 
ਇਸੇ ਤਰ੍ਹਾਂ 1991 ਵਿੱਚ 20 ਨਵੰਬਰ ਨੂੰ ਰਾਜ ਸਰਕਾਰ ਨੇ ਪੀ.ਏ.ਪੀ. ਨੂੰ ਪੱਕੀ ਤੌਰ ‘ਤੇ ਰੈਗੂਲਰ ਕੀਤਾ। 1991 ਤੋਂ ਹੁਣ ਤੱਕ 37521 ਮੁੰਡੇ ਅਤੇ 1650 ਕੁੜੀਆਂ — ਕੁੱਲ 39171 ਪ੍ਰਸ਼ਿਕਸ਼ਿਤ ਹੋ ਚੁਕੇ ਹਨ। ਇਸ ਵੇਲੇ 2025 ਦੇ ਤਿੰਨ ਬੈਚਾਂ ਵਿੱਚ 360 ਮੁੰਡੇ ਅਤੇ 175 ਕੁੜੀਆਂ — ਕੁੱਲ 535 ਟ੍ਰੇਨਿੰਗ ਹਾਸਲ ਕਰ ਰਹੇ ਹਨ।ਉਨ੍ਹਾਂ ਨੇ ਦੱਸਿਆ ਕਿ ਜਵਾਨਾਂ ਤੇ ਅਧਿਕਾਰੀਆਂ ਦੇ ਪਰਿਵਾਰਾਂ ਲਈ ਕੈਂਪਸ ਅੰਦਰ ਪੀ.ਏ.ਪੀ. ਗੋਲਫ ਕਲੱਬ, ਡੀ.ਏ.ਵੀ. ਸਕੂਲ, ਕੰਜ਼ਿਊਮਰ ਸਟੋਰ, ਮਲਟੀਪਰਪਜ਼ ਹਾਲ, ਘੋੜਸਵਾਰੀ ਕਲੱਬ, ਸ਼ੂਟਿੰਗ ਰੇਂਜ, ਸਵਿਮਿੰਗ ਪੂਲ, ਕ੍ਰਿਕਟ ਅਕੈਡਮੀ ਅਤੇ ਕੰਪਿਊਟਰ ਟ੍ਰੇਨਿੰਗ ਸੈਂਟਰ ਵਰਗੀਆਂ ਸੁਵਿਧਾਵਾਂ ਹਨ। 
ਸੈਂਟ੍ਰਲ ਸਪੋਰਟਸ ਪੰਜਾਬ ਪੁਲਿਸ ਵਿੱਚ ਇਸ ਸਮੇਂ 328 ਪੁਰਸ਼ ਅਤੇ 127 ਮਹਿਲਾ — ਕੁੱਲ 455 ਐਕਟਿਵ ਖਿਡਾਰੀ ਤਾਇਨਾਤ ਹਨ। ਇਨ੍ਹਾਂ ਵਿੱਚੋਂ ਓਲੰਪਿਕ ਪੱਧਰ ‘ਤੇ 9, ਏਸ਼ੀਅਨ ਅਤੇ ਕਾਮਨਵੈਲਥ ਖੇਡਾਂ ਵਿੱਚ 10, ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ 20, ਵਰਲਡ ਪੁਲਿਸ ਗੇਮਾਂ ਵਿੱਚ 18, ਨੇਸ਼ਨਲ ਪੱਧਰ ‘ਤੇ 71 ਅਤੇ ਆਲ ਇੰਡੀਆ ਪੁਲਿਸ ਗੇਮਾਂ ਵਿੱਚ 307 ਖਿਡਾਰੀ ਸ਼ਾਮਲ ਹਨ। ਮੌਜੂਦਾ ਵੇਲੇ 320 ਪੁਰਸ਼ 25 ਖੇਡਾਂ ਵਿੱਚ ਅਤੇ 126 ਮਹਿਲਾ 18 ਖੇਡਾਂ ਵਿੱਚ ਹਿੱਸਾ ਲੈ ਰਹੀਆਂ ਹਨ। 
ਫਾਰੂਕੀ ਨੇ ਸੰਵਾਦ ਦੌਰਾਨ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਆਪਣੀ ਯੋਗਤਾ ਅਨੁਸਾਰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਰਾਜ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਕਾਫ਼ੀ ਸਾਰਥਕ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਉੱਤੇ ਧਿਆਨ ਦੇਣ ਅਤੇ ਉਨ੍ਹਾਂ ਨੂੰ ਚੰਗੀਆਂ ਤੇ ਮੰਦੀਆਂ ਗੱਲਾਂ ਬਾਰੇ ਜਾਣੂ ਕਰਾਂਨ। 
ਨੌਜਵਾਨਾਂ ਨੂੰ ਉਨ੍ਹਾਂ ਨੇ ਕਿਹਾ ਕਿ ਜੇਕਰ ਜੀਵਨ ਵਿੱਚ ਕਦੇ ਅਸਫਲਤਾ ਮਿਲੇ ਤਾਂ ਨਿਰਾਸ਼ ਨਾ ਹੁਣ, ਸਗੋਂ ਹੋਰ ਜ਼ੋਰ ਨਾਲ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ — ਮੰਜਿਲ ਆਪ ਮਿਲ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਨੌਜਵਾਨ ਜੇਕਰ ਕਿਸੇ ਫੋਰਸ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਉਹ ਪੜ੍ਹਾਈ ਦੇ ਨਾਲ ਆਪਣੀ ਸਰੀਰਕ ਤੰਦਰੁਸਤੀ ‘ਤੇ ਭੀ ਧਿਆਨ ਦੇਵੇ। ਜਿਹੜੀ ਕਿਸੇ ਦੀ ਯੋਗਤਾ ਹੋਵੇਗੀ, ਉਸੇ ਅਨੁਸਾਰ ਉਸ ਨੂੰ ਆਪਣਾ ਮਕਾਮ ਮਿਲੇਗਾ।