ਹੁਸ਼ਿਆਰਪੁਰ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ, ਹੁਸ਼ਿਆਰਪੁਰ ਵਿਖੇ ਸਮੱਗਰ ਸਿੱਖਿਆ 2025-26 ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਨੂੰ 'ਸੇਫਟੀ ਐਂਡ ਸਕਿਉਰਿਟੀ' ਨਾਲ ਸਬੰਧਿਤ ਵੱਖ-ਵੱਖ ਸਕੀਮਾਂ ਜਿਵੇਂ ਪੋਸਕੋ ਐਕਟ 2012, ਅਤੇ ਜੁਵੇਨਾਈਲ ਜਸਟਿਕ ਐਕਟ 2015, ਬਾਲ ਅਤੇ ਕਿਸ਼ੋਰ ਐਕਟ 1986 (ਸੋਧਿਆ 2016), ਬਾਲ ਅਧਿਕਾਰਾਂ ਦੀ ਸੁਰੱਖਿਆ (ਸੀਪੀਸੀਆਰ ਐਕਟ 2005) ਆਰਟੀਈ ਐਕਟ 2009, ਸੁਪਰੀਮ ਕੋਰਟ ਦੇ ਫੈਸਲੇ ਐਨਡੀਐਮਏ ਦਿਸ਼ਾ-ਨਿਰਦੇਸ਼ 2016, ਸੁਰੱਖਿਆ ਅਤੇ ਸੁਰੱਖਿਆ ਦਿਸ਼ਾ-ਨਿਰਦੇਸ਼ 2021, ਸੜਕ ਸੁਰੱਖਿਆ ਆਦਿ ਸਬੰਧੀ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। 
ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਬੱਚਿਆਂ ਦੀ ਸੁਰੱਖਿਆ ਅਤੇ ਸੰਭਾਲ ਸਬੰਧੀ ਜੁਵੇਨਾਇਲ ਜਸਟਿਸ ਐਕਟ 2015, ਪੋਕਸੋ ਐਕਟ 2012, ਸਪੌਂਸਰਸ਼ਿਪ ਫਾਸਟਰ ਕੇਅਰ ਸਕੀਮ, ਬਾਲ ਵਿਆਹ ਰੌਕੂ ਐਕਟ, 2006 ਅਤੇ ਬਾਲ ਭਿੱਖਿਆ ਦੇ ਦੁਰ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਕੂਲਾਂ ਵਿੱਚ ਸੇਫ ਸਕੂਲ ਵਾਹਨ ਸਕੀਮ ਅਧੀਨ ਚੈੱਕ ਕੀਤੀਆਂ ਗਈਆਂ ਸਕੂਲ ਬੱਸਾਂ ਬਾਰੇ ਜਾਣਕਾਰੀ ਦਿੱਤੀ ਗਈ।