ਸੰਗਰੂਰ, 3 ਜੂਨ:- ਐਸ.ਐਸ.ਪੀ. ਸੰਗਰੂਰ ਡਾ. ਰਵਜੋਤ ਗਰੇਵਾਲ (ਆਈ.ਪੀ.ਐਸ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬ ਡਵੀਜਨ ਸੰਗਰੂਰ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ" ਅਤੇ "ਪਿੰਡਾਂ ਦੇ ਪਹਿਰੇਦਾਰ" ਤਹਿਤ ਅਤੇ ਮਾੜੇ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਲੰਘੇ ਹਫਤੇ ਮਿਤੀ 27.05.2026 ਤੋਂ 02.06.2026 ਦੌਰਾਨ ਡਰੱਗ ਦੇ ਤਹਿਤ 01 ਮੁਕੱਦਮਾਂ ਦਰਜ ਕਰਕੇ 01 ਦੋਸ਼ੀ ਨੂੰ ਗ੍ਰਿਫਤਾਰ ਕਰਨ ਉਪਰੰਤ 30 ਗ੍ਰਾਮ ਹੈਰੋਇਨ/ਚਿੱਟਾ ਅਤੇ ਆਬਕਾਰੀ ਤਹਿਤ 01 ਮੁਕੱਦਮਾਂ ਦਰਜ ਕਰਕੇ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਬੋਤਲਾ ਸਰਾਬ ਠੇਕਾ ਦੇਸੀ ਜਲਵਾ ਬ੍ਰਾਮਦ ਕੀਤੀਆ ਗਈਆ ਹਨ।
ਉਹਨਾਂ ਦੱਸਿਆ ਕਿ ਹੋਰ ਜੁਰਮਾ ਤਹਿਤ 09 ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਸ਼ੇ ਦੀ ਦਲਦਲ ਵਿੱਚ ਫਸੇ 02 ਵਿਅਕਤੀਆਂ ਨੂੰ ਨਸ਼ੇ ਤੋ ਨਿਜਾਤ ਦਿਵਾਉਣ ਲਈ ਦਵਾਈ ਦਿਵਾਈ ਗਈ ਹੈ। ਇਸਤੋਂ ਇਲਾਵਾ ਸਬ-ਡਵੀਜਨ ਸੰਗਰੂਰ ਦੇ ਵੱਖ ਵੱਖ ਏਰੀਆ ਵਿੱਚੋਂ ਮੋਬਾਇਲ ਅਤੇ ਵਹੀਕਲ ਸਨੈਚਿੰਗ ਹੋਣ ਸਬੰਧੀ 02 ਮੁਕੱਦਮੇਂ ਦਰਜ ਕਰਕੇ 06 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਖੋਹ/ਚੋਰੀ ਕੀਤੇ 03 ਮੋਬਾਇਲ, ਇੱਕ ਐਕਟਿਵਾ ਸਕੂਟਰੀ, ਇੱਕ ਸਪਲੈਂਡਰ ਮੋਟਰਸਾਇਕਲ, ਇੱਕ ਜੈੱਨ ਕਾਰ ਅਤੇ ਖੋਹ ਕੀਤੇ 2600 ਰੁਪਏ ਵੀ ਬ੍ਰਾਮਦ ਕਰਵਾਏ ਗਏ ਹਨ।
ਟਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲੇ ਵਹੀਕਲਾਂ ਦੇ ਵੱਖ-ਵੱਖ ਜੁਰਮਾਂ ਤਹਿਤ ਕਰੀਬ 64 ਟਰੈਫਿਕ ਚਲਾਣ ਕੀਤੇ ਗਏ ਹਨ। ਸ਼ੱਕੀ ਵਿਅਕਤੀਆ ਦੀ ਚੈਕਿੰਗ ਕਰਕੇ 132 ਵਿਅਕਤੀਆਂ ਵਿਰੁੱਧ 172 ਬੀਐਨਐਸ ਤਹਿਤ ਕਾਰਵਾਈ ਕੀਤੀ ਗਈ ਅਤੇ 02 ਵਿਅਕਤੀਆਂ ਵਿਰੁੱਧ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਅਤੇ ਨੌਜਵਾਨਾ ਨੂੰ ਨਸ਼ਿਆ ਸਬੰਧੀ ਪੁਲਿਸ ਨੂੰ ਸਮੇਂ ਸਿਰ ਸੂਚਨਾ ਦੇਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਇਤਲਾਹ ਮਿਲਣ ਪਰ ਫੌਰੀ ਕਾਨੂੰਨੀ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖਿਲਾਫ ਜੰਗ ਜਾਰੀ ਹੈ।
ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਬ ਡਵੀਜਨ ਸੰਗਰੂਰ ਵਿਖੇ ਐਨਡੀਪੀਐਸ ਐਕਟ ਤਹਿਤ 1 ਮੁਕਦਮਾ ਦਰਜ ਦੋਸ਼ੀ ਗ੍ਰਿਫਤਾਰ
