ਨਵਾਂਸ਼ਹਿਰ- ਪਹਿਲੀ ਅਕਤੂਬਰ ਨੂੰ ਕੌਮੀ ਖੂਨਦਾਨ ਦਿਵਸ ਕਰਕੇ ਮਨਾਇਆ ਜਾਂਦਾ ਹੈ। ਭਾਰਤ ਵਿੱਚ ਸੁਰੱਖਿਅਤ ਖੂਨਦਾਨ ਲਹਿਰ ਦੇ ਬਾਨੀ ਪ੍ਰੋ: ਜੈ ਗੌਪਾਲ ਜੌਲ੍ਹੀ ਦੇ ਜਨਮ ਦਿਨ ਨੂੰ ਸਮਰਪਿਤ ਇਸ ਦਿਨ ਸਥਾਨਕ ਬੀਡੀਸੀ ਬਲੱਡ ਸੈਂਟਰ ਵਿਖੇ ਸਟਾਫ, ਕਮੇਟੀ ਮੈਂਬਰ ਤੇ ਸਮਾਜ ਸੇਵੀਆਂ ਅਤੇ “ਮੇਰਾ ਯੁਵਾ ਭਾਰਤ ਦੀ ਜਿਲ੍ਹਾ ਇਕਾਈ ਦੇ ਪ੍ਰਤੀਨਿਧਾਂ ਦੇ ਸਹਿਯੋਗ ਨਾਲ੍ਹ ਇੱਕਠੇ ਹੋ ਕੇ ਮਨੁੱਖੀ ਜਾਨਾਂ ਬਚਾਉਣ ਲਈ ਨਿਰਲੋਭ ਰਹਿੰਦਿਆਂ ਅਤੇ ਜਾਤਾਂ-ਬਰਾਦਰੀਆਂ ਦੇ ਭਿੰਨ ਭੇਦ ਤੋਂ ਉੱਪਰ ਉੱਠ ਕੇ ਖੂਨਦਾਨ ਸੇਵਾ ਨੂੰ ਸਮਰਪਿਤ ਰਹਿਣ ਦਾ ਅਹਿਦ ਲਿਆ। 
ਜਿਕਰਯੋਗ ਹੈ ਕਿ 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲ ਰਹੇ ਕੌਮੀ ਮੈਗਾ ਖੂਨਦਾਨ ਜਾਗਰੂਕਤਾ ਪੰਦਰਵਾੜੇ ਦੌਰਾਨ ਕੌਮੀ ਖੂਨਦਾਨ ਦਿਨ ਦਾ ਮਨਾਇਆ ਜਾਣਾ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ। ਸਹੁੰ ਚੁੱਕ ਸਮਾਗਮ ਵਿੱਚ ਐਸ ਕੇ ਸਰੀਨ, ਜੀ ਐਸ ਤੂਰ, ਜੇ ਐਸ ਗਿੱਦਾ, ਪ੍ਰਵੇਸ਼ ਕੁਮਾਰ, ਮੈਡਮ ਐਸ ਕੇ ਤੂਰ, ਡਾਕਟਰ ਅਜੇ ਬੱਗਾ, ਯੁਵਰਾਜ ਕਾਲ੍ਹੀਆ, ਡਾਕਟਰ ਦਿਆਲ ਸਰੂਪ, ਮੈਡਮ ਰੇਖਾ ਜੈਨ, ਮੈਨਜਰ ਮਨਮੀਤ ਸਿੰਘ, ਰਾਜੀਵ ਭਾਰਦਵਾਜ, ਨਰਿੰਦਰਪਾਲ ਤੂਰ, ਰਜਨੀਸ਼ ਜੈਨ, ਮੁਕੇਸ਼ ਕਾਹਮਾ, ਰਾਜਿੰਦਰ ਠਾਕੁਰ, ਪ੍ਰਿਅੰਕਾ ਕੌਸ਼ਲ, ਨੇਹਾ ਕੌਸ਼ਲ, ਸੁਨੈਨਾ, ਭੁਪਿੰਦਰ ਸਿੰਘ, ਗੌਰਵ ਸਲੋਹ, ਜਤਿੰਦਰ ਕੁਮਾਰ, ਅਸ਼ੀਸ਼ ਕੁਮਾਰ, ਸੁਖਵੀਰ ਪਾਬਲਾ, ਗੌਰਵ ਰਾਣਾ, ਜਸਪ੍ਰੀਤ ਕੌਰ, ਜਸਕਰਨ ਸਿੰਘ, ਕੁਲਜੀਤ ਕੌਰ, ਲਵਪ੍ਰੀਤ, ਪ੍ਰਭਜੋਤ ਅਤੇ ਮੇਰਾ ਯੁਵਾ ਭਾਰਤ ਤੋਂ ਮੈਡਮ ਬੰਦਨਾ ਲੌਅ, ਮੈਡਮ ਕੰਚਨ ਆਦਿ ਹਾਜਰ ਸਨ। 
ਕੌਮੀ ਖੂਨਦਾਨ ਦਿਵਸ ਤੇ ਲੱਡੂ ਵੀ ਵਰਤਾਏ ਗਏ।  ਉਪ੍ਰੰਤ ਰੈਗੂਲਰ ਖੂਨਦਾਨੀਆਂ ਨਰਿੰਜਨਜੋਤ ਸਿੰਘ ਤੇ ਗੁਰਪ੍ਰੀਤ ਸਿੰਘ ਸਵੈ ਇਛੁੱਕ ਖੂਨਦਾਨ ਕੈਂਪ ਆਰੰਭ ਕਰਨ ਲਈ ਅੱਗੇ ਆਏ। ਕੈਂਪ ਵਿੱਚ ਵੀਹ ਸਵੈ ਇਛੁੱਕ ਖੂਨਦਾਨੀ ਖੂਨਦਾਨ ਕਰ ਚੁੱਕੇ ਸਨ।