ਗੜ੍ਹਸ਼ੰਕਰ:- ਅੱਜ ਆਜ਼ਾਦੀ ਦੇ ਸ਼ੁੱਭ ਦਿਹਾੜੇ ਨਗਰ ਕੌਂਸਲ ਪ੍ਰਸ਼ਾਸ਼ਨ ਵਲੋਂ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਅਹੁਦੇਦਾਰਾਂ ਨੂੰ ਉਹਨਾਂ ਦੀਆਂ ਸਮਾਜਸੇਵੀ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ, ਮੁੱਖ ਬੁਲਾਰਾ ਪੰਜਾਬ ਪ੍ਰਿੰਸੀਪਲ ਜਗਦੀਸ਼ ਰਾਏ ਅਤੇ ਜਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਆਦਿ ਨੂੰ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਸੋਮਨਾਥ ਬੰਗੜ ਵਲੋ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੋਮਨਾਥ ਬੰਗੜ ਨੇ ਕਿਹਾ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਉਹਨਾ ਦੀ ਟੀਮ ਹਰ ਸਮੇਂ ਸਮਾਜ ਸੇਵਾ 'ਚ ਤਤਪਰ ਰਹਿੰਦੇ ਹਨ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਕੇ ਉਹਨਾਂ ਨੂੰ ਸੁਲਝਾਉਣ 'ਚ ਸਾਡੀ ਮੱਦਦ ਕਰਦੇ ਹਨ। ਉਹਨਾਂ ਦਾ ਸਨਮਾਨ ਕਰਨ 'ਚ ਸਾਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਸਾਡੀ ਟੀਮ ਨੂੰ ਸਨਮਾਨਿਤ ਕਰਕੇ ਪ੍ਰਧਾਨ ਜੀ ਨੇ ਰਿਣੀ ਕਰ ਦਿੱਤਾ ਹੈ। ਅੱਜ ਅਸੀਂ ਇਹ ਮਹਿਸੂਸ ਕਰ ਸਕਦੇ ਹਾਂ ਕਿ ਅਸੀਂ ਸਮਾਜ ਵਿੱਚ ਵਿਚਰਦਿਆਂ ਜੋਂ ਵੀ ਸੇਵਾ ਦੇ ਕੰਮ ਕੀਤੇ ਹਨ, ਉਹ ਬਿਲਕੁਲ ਸਹੀ ਬਾ ਦਰੁਸਤ ਹਨ। ਅਸੀਂ ਪ੍ਰਧਾਨ ਜੀ ਨੂੰ ਆਪਣੀ ਸਾਰੀ ਸੰਸਥਾ ਵੱਲੋਂ ਵੀ ਇਹ ਭਰੋਸਾ ਦਿੰਦੇ ਹਾਂ ਕਿ ਹੁਣ ਜਦੋਂ ਵੀ ਉਹਨਾਂ ਨੂੰ ਸਾਡੀ ਲੋੜ ਹੋਵੇਗੀ ਸਾਡੀ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਸ਼ਹਿਰ ਦੇ ਸੁਧਾਰ ਲਈ ਹਰ ਸੰਭਵ ਮਦਦ ਕਰੇਗੀ।
ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਨੇ ਵਣਜਾਰਾ ਕੈਫੇ 'ਚ ਲੱਗੇ ਖੂਨਦਾਨ ਕੈਂਪ ਵਿੱਚ ਪਹਿਲੀ ਵਾਰ ਖ਼ੂਨਦਾਨ ਕਰਕੇ ਅਜ਼ਾਦੀ ਦਿਹਾੜਾ ਮਨਾਇਆ । ਇਸ ਮੌਕੇ ਪ੍ਰਧਾਨ ਸੋਮਨਾਥ ਬੰਗੜ, ਯੁਵਾ ਪ੍ਰਧਾਨ ਲਵੀ ਗੰਗੜ, ਕੌਂਸਲਰ ਕਿਰਪਾਲ ਪਾਲਾ, ਰੁਪਿੰਦਰ ਬੰਟੀ, ਅਰਵਿੰਦਰ ਨੀਟਾ, ਸੌਰਵ ਖੰਨਾ, ਮੁੱਖ ਬੁਲਾਰਾ ਪ੍ਰਿੰਸੀਪਲ ਜਗਦੀਸ਼ ਰਾਏ, ਜਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਅਤੇ ਹੋਰ ਪਤਵੰਤੇ ਹਾਜਰ ਸਨ।
ਆਜ਼ਾਦੀ ਦਿਵਸ ਮੌਕੇ ਸਮਾਜ ਸੇਵੀ ਸੰਸਥਾ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਨੂੰ ਨਗਰ ਕੌਂਸਲ ਵਲੋਂ ਕੀਤਾ ਗਿਆ ਸਨਮਾਨਿਤ
