ਗੜ੍ਹਸ਼ੰਕਰ- ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਟੂਰਨਾਮੈਂਟ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਤੇ ਸੇਵਾ-ਮੁਕਤ ਐੱਸ.ਪੀ. ਸ਼ਵਿੰਦਰਜੀਤ ਸਿੰਘ ਬੈਂਸ ਦੇ ਛੋਟੇ ਭਰਾ ਉੱਘੇ ਫੁੱਟਬਾਲਰ ਚਰਨਜੀਤ ਸਿੰਘ ਬੈਂਸ ਕੈਨੇਡਾ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਗਿਆ ਹੈ। 
ਕਮੇਟੀ ਪ੍ਰਧਾਨ ਮੁਖਤਿਆਰ ਸਿੰਘ ਹੈਪੀ ਮੌਜੀ, ਡਾ. ਹਰਵਿੰਦਰ ਸਿੰਘ ਬਾਠ, ਬਲਵੀਰ ਸਿੰਘ ਬੈਂਸ, ਰੌਸ਼ਨਜੀਤ ਸਿੰਘ ਬੈਂਸ ਨੇ ਕਿਹਾ ਕਿ ਜਿਥੇ ਚਰਨਜੀਤ ਸਿੰਘ ਬੈਂਸ ਜੇ.ਸੀ.ਟੀ. ਦੇ ਕੌਮਾਂਤਰੀ ਖਿਡਾਰੀ ਰਹੇ ਹਨ ਉਥੇ ਉਹ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਕਮੇਟੀ ਕੈਲਗਰੀ ਦੇ ਜਨਰਲ ਸਕੱਤਰ ਵਲੋਂ ਤਤਪਰ ਰਹੇ ਹਨ ਤੇ ਉਨ੍ਹਾਂ ਵਲੋਂ ਸਮੇਂ-ਸਮੇਂ ’ਤੇ ਖੇਡਾਂ ਦੇ ਪਸਾਰ ਲਈ ਆਪਣਾ ਯੋਗਦਾਨ ਪਾਇਆ ਹੈ। 
ਉਨ੍ਹਾਂ ਕਿਹਾ ਕਿ ਬੈਂਸ ਪਰਿਵਾਰ ਦਾ ਖੇਡਾਂ ਦਾ ਖੇਤਰ ਵਿਚ ਵੱਡਾ ਯੋਗਦਾਨ ਹੈ ਤੇ ਚਰਨਜੀਤ ਸਿੰਘ ਬੈਂਸ ਦੀ ਬੇਵਕਤੀ ਮੌਤ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। 
ਟੂਰਨਾਮੈਂਟ ਕਮੇਟੀ ਵਲੋਂ ਯੋਗਰਾਜ ਗੰਭੀਰ, ਰਣਜੀਤ ਸਿੰਘ ਖੱਖ, ਅਮਨਦੀਪ ਬੈਂਸ, ਕਸ਼ਮੀਰ ਸਿੰਘ ਭੱਜਲ, ਸ਼ਲਿੰਦਰ ਸਿੰਘ ਰਾਣਾ, ਕੋਚ ਹਰਦੀਪ ਸਿੰਘ ਗਿੱਲ ਤੇ ਹੋਰ ਮੈਂਬਰਾਂ ਨੇ ਸ਼ਵਿੰਦਰਜੀਤ ਸਿੰਘ ਬੈਂਸ ਅਤੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ।