ਮਾਹਿਲਪੁਰ-ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਪੰਜਾਬੀ ਦੇ ਇੱਕੋ ਇੱਕ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੀ 30ਵੀਂ ਵਰ੍ਹੇਗੰਢ ਮੌਕੇ ਪੰਜਾਬ ਦੇ ਪੰਜ ਬਾਲ ਸਾਹਿਤਕਾਰਾਂ ਨੂੰ ਮਾਤਾ ਭਜਨ ਕੌਰ ਨਿੱਕੀਆਂ ਕਰੂੰਬਲਾਂ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। 
ਸੁਰ ਸੰਗਮ ਵਿੱਦਿਅਕ ਟਰੱਸਟ ਦੇ ਪ੍ਰਧਾਨ ਅਤੇ ਨਿੱਕੀਆਂ ਕਰੂੰਬਲਾਂ ਰਸਾਲੇ ਦੇ ਮੁੱਖ ਸੰਪਾਦਕ ਬਲਜਿੰਦਰ ਮਾਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਿੰਸੀਪਲ ਸਰਵਣ ਰਾਮ ਭਾਟੀਆ ਅਤੇ ਲੋਕ ਕਵੀ ਪੰਮੀ ਖੁਸ਼ਹਾਲਪੁਰੀ ਨੂੰ ਸਮਰਪਿਤ ਇਹ ਸਮਾਗਮ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਗਦਰੀ ਬਾਬਾ ਹਰਜਾਪ ਸਿੰਘ ਕਨਵੈਨਸ਼ਨ ਹਾਲ ਵਿੱਚ 27 ਫਰਵਰੀ 2025 ਨੂੰ ਸਵੇਰੇ 10.30 ਵਜੇ ਆਯੋਜਿਤ ਕੀਤਾ ਜਾਵੇਗਾ। ਮਾਤਾ ਭਜਨ ਕੌਰ ਨਿੱਕੀਆਂ ਕਰੂੰਬਲਾਂ ਪੁਰਸਕਾਰ ਹਰਦੇਵ ਭੁੱਲਰ ਫਿਰੋਜ਼ਪੁਰ, ਮਨਦੀਪ ਰਿੰਪੀ ਰੋਪੜ, ਉਮਾ ਕਮਲ ਤਲਵਾੜਾ ,ਅੰਜੂ ਵ.ਰੱਤੀ ਹੁਸ਼ਿਆਰਪੁਰ ਅਤੇ ਅਮਰਪ੍ਰੀਤ ਸਿੰਘ ਝੀਤਾ ਜਲੰਧਰ ਨੂੰ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਆਪਣੇ ਕਰ ਕਮਲਾ ਨਾਲ ਪ੍ਰਦਾਨ ਕਰਨਗੇ।
       ਇਸ ਸਮਾਰੋਹ ਦੀ ਪ੍ਰਧਾਨਗੀ ਸਾਹਿਤ ਅਕੈਡਮੀ ਅਤੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਮਨਮੋਹਨ ਸਿੰਘ ਦਾਊਂ, ਕੁਲਵੰਤ ਸਿੰਘ ਸੰਘਾ ਪ੍ਰਧਾਨ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ , ਡਾ. ਪਰਵਿੰਦਰ ਸਿੰਘ ਪ੍ਰਿੰਸੀਪਲ, ਪ੍ਰੋਫੈਸਰ ਅਪਿੰਦਰ ਸਿੰਘ ਜਨਰਲ ਸਕੱਤਰ ਸਿੱਖ ਵਿੱਦਿਅਕ ਕੌਂਸਲ ਅਤੇ ਬਲਬੀਰ ਸਿੰਘ ਸੇਵਕ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਕਰਨਗੇ। ਸਾਹਿਤ ਅਕੈਡਮੀ ਅਤੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਤੇ ਕਲਾਕਾਰ ਕਮਲਜੀਤ ਨੀਲੋਂ ਬਾਲ ਸੱਭਿਆਚਾਰਕ ਵੰਨਗੀਆਂ ਪੇਸ਼ ਕਰਨਗੇ। ਗਿਆਨੀ ਹਰਕੇਵਲ ਸਿੰਘ ਸੈਲਾਨੀ ਯਾਦਗਾਰੀ ਸਾਹਿਤ ਸਿਰਜਣਾ ਮੁਕਾਬਲੇ ਦੇ ਜੇਤੂਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਡਾਕਟਰ ਜੇ ਬੀ ਸੇਖੋਂ ਨਿੱਕੀਆਂ ਕਰੂੰਬਲਾਂ ਦੇ 30 ਸਾਲਾਂ ਦੇ ਸਾਹਿਤਕ ਸਫ਼ਰ ਤੇ ਪਰਚਾ ਪੜ੍ਹਨਗੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਐਕਟਰ ਡਾਇਰੈਕਟਰ ਅਸ਼ੋਕ ਪੁਰੀ ਆਪਣੀਆਂ ਵਿਲੱਖਣ ਅਦਾਵਾਂ ਨਾਲ ਨਿਭਾਉਣਗੇ।
       ਪ੍ਰੋਗਰਾਮ ਦੀ ਤਿਆਰੀ ਨੂੰ ਆਖਰੀ ਛੋਹਾਂ ਦੇਣ ਮੌਕੇ ਉਹਨਾਂ ਨਾਲ ਪ੍ਰੋਫੈਸਰ ਬੀ ਐਸ ਬੱਲੀ,ਬੱਗਾ ਸਿੰਘ ਆਰਟਿਸਟ, ਸੁਖਮਨ ਸਿੰਘ ਤਨਵੀਰ ਮਾਨ, ਹਰਭਜਨ ਸਿੰਘ ਕਾਹਲੋਂ, ਚੈਂਚਲ ਸਿੰਘ ਬੈਂਸ, ਹਰਵੀਰ ਮਾਨ, ਲੇਖਕ ਜਗਜੀਤ ਸਿੰਘ ਗਣੇਸ਼ਪੁਰ, ਗੀਤਕਾਰ ਰੁਪਿੰਦਰ ਜੋਤ ਸਿੰਘ ਬੱਬੂ ਮਾਹਿਲਪੁਰੀ, ਹਰਮਨਪ੍ਰੀਤ ਕੌਰ ਅਤੇ ਪ੍ਰਿੰ. ਮਨਜੀਤ ਕੌਰ ਆਦਿ ਹਾਜ਼ਰ ਸਨ।