ਪਟਿਆਲਾ:- ਰਾਸ਼ਟਰੀ ਜਯੋਤੀ ਕਲਾ ਮੰਚ (ਰਜਿ.) ਪਟਿਆਲਾ ਵੱਲੋਂ ਮੰਚ ਦੇ ਸੰਗਠਨਾਤਮਕ ਢਾਂਚੇ ਦਾ ਗਠਨ ਹੋਟਲ ਫਲਾਈ ਓਵਰ ਕਲਾਸਿਕ ਵਿਖੇ ਕੀਤਾ ਗਿਆ। ਇਸ ਮੌਕੇ ਮੰਚ ਦੇ ਮੁੱਖ ਸਰਪ੍ਰਸਤ ਗਰੀਨ ਮੈਨ ਭਗਵਾਨ ਦਾਸ ਜੁਨੇਜਾ, ਡਾਇਰੈਕਟਰ ਰਾਕੇਸ਼ ਠਾਕੁਰ ਅਤੇ ਫਾਊਂਡਰ ਮੈਂਬਰ ਐਡਵੋਕੇਟ ਸੱਤਿਆਪਾਲ ਸਿੰਘ ਸਲੂਜਾ ਦੀ ਹਾਜ਼ਰੀ ਵਿੱਚ ਮੰਚ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। 
ਅਕਸ਼ੇ ਗੋਪਾਲ ਐਮ. ਡੀ. ਹੋਟਲ ਫਲਾਈ ਓਵਰ ਕਲਾਸਿਕ, ਐਡਵੋਕੇਟ ਸੁਰਿੰਦਰ ਮੋਹਨ ਸਿੰਗਲਾ, ਆਰਕੀਟੈਕਟ ਐਲ. ਆਰ. ਗੁਪਤਾ, ਪ੍ਰਵੀਨ ਗੋਇਲ, ਇੰਦਰ ਮੋਹਨ ਸਿੰਘ ਬਜਾਜ, ਭੁਪਿੰਦਰ ਸਿੰਘ ਐਮ. ਡੀ. ਮਾਤਾ ਗੁਜਰੀ ਪਬਲਿਕ ਸਕੂਲ ਅਤੇ ਡਾ. ਸੁਭਾਸ਼ ਡਾਬਰ ਮੰਚ ਦੇ ਸਰਪ੍ਰਸਤ ਥਾਪੇ ਗਏ।  
ਮੰਚ ਦੇ ਚੇਅਰਮੈਨ ਦੀ ਜਿੰਮੇਵਾਰੀ ਸੰਜੇ ਗੋਇਲ ਨੂੰ ਦਿੱਤੀ ਗਈ। ਜਦ ਕਿ ਭਾਨਰਾ ਜਵੈਲਰਜ਼ ਦੇ ਐਮ. ਡੀ. ਬੀਰ ਚੰਦ ਖੁਰਮੀ ਨੂੰ ਕੌਮੀ ਪ੍ਰਧਾਨ, ਇੰਜੀਨੀਅਰ ਨਰਿੰਦਰ ਸਿੰਘ ਨੂੰ ਸੀਨੀਅਰ ਪ੍ਰਧਾਨ, ਸੋਨਮ ਬਾਂਸਲ (ਸਮਾਜ ਸੇਵਕ) ਨੂੰ ਪ੍ਰਧਾਨ, ਰਮਨਪ੍ਰੀਤ ਸਿੰਘ ਨੂੰ ਪ੍ਰੋਜੈਕਟ ਡਾਇਰੈਕਟਰ, ਆਈਟੀਓ ਸਕਸ਼ਮ ਗੁਪਤਾ ਨੂੰ ਅਸਿਸਟੈਂਟ ਪ੍ਰੋਜੈਕਟ ਡਾਇਰੈਕਟਰ, ਕਰਮਵੀਰ ਪੁਰੀ ਨੂੰ ਜਨਰਲ ਸਕੱਤਰ ਅਤੇ ਦਰਸ਼ਨ ਜਿੰਦਲ ਨੂੰ ਸਕੱਤਰ ਐਲਾਨਿਆ ਗਿਆ।
 ਇਸ ਤੋਂ ਇਲਾਵਾ ਹਰਮੇਸ਼ ਸਿੰਗਲਾ ਅਤੇ ਹਰਕੇਸ਼ ਮਿੱਤਲ ਨੂੰ ਵਾਈਸ ਚੇਅਰਮੈਨ, ਵਰਿੰਦਰ ਵਰਮਾ ਅਤੇ ਧਰਮਪਾਲ ਗਰਗ ਨੂੰ ਉਪ ਪ੍ਰਧਾਨ, ਸੰਜੇ ਕੁਮਾਰ ਨੂੰ ਮੀਡੀਆ ਇੰਚਾਰਜ, ਕੋਰੀਓਗ੍ਰਾਫਰ ਆਰਤੀ ਸਾਹਨੀ, ਈਵੈਂਟ ਔਰਗਨਾਈਜ਼ਰ ਡਾ. ਧਰਮਿੰਦਰ ਸੰਧੂ ਅਤੇ ਭਾਰਤੀ ਨੂੰ ਕਲਚਰਲ ਇੰਚਾਰਜ ਦੇ ਅਹੁਦੇ ਦਿੱਤੇ ਗਏ। ਮੰਚ ਦੇ ਸਲਾਹਕਾਰਾਂ ਲਈ ਜਗਦੀਸ਼ ਵਰਮਾ, ਵਿਕਾਸ ਕੁਮਾਰ ( ਇਨਕਮ ਟੈਕਸ), ਇੰਦਰ ਨਾਰੰਗ, ਅਮਰਜੀਤ ਸਿੰਘ ਅਤੇ ਆਚਾਰਿਆ ਨਿਖਲੇਸ਼ ਦੀ ਚੋਣ ਕੀਤੀ ਗਈ।
 ਇਹਦੇ ਨਾਲ ਹੀ ਮਨੀ, ਮਮਤਾ ਠਾਕੁਰ, ਅੰਮ੍ਰਿਤ ਕੌਰ, ਮਿਸਟਰ ਕਿਰਨ, ਲਲਿਤਾ ਰਾਓ, ਨਵਨੀਤ ਵਾਲੀਆ, ਰਾਜੇਸ਼ ਬਾਂਸਲ, ਬਿਲੀਅਮਜੀਤ ਸਿੰਘ, ਨਿਰਮਲ ਜੈਨ, ਮਾਇਆਧਾਰੀ ਸਿੰਗਲਾ, ਸੁਨੀਤਾ ਪੌਲ ਨੂੰ ਮੈਂਬਰਾਂ ਵਜੋਂ ਨਾਮਜ਼ਦ ਕੀਤਾ ਗਿਆ।  ਇਸ ਮੌਕੇ 'ਤੇ ਤ੍ਰਿਭਵਨ ਗੁਪਤਾ ਅਤੇ ਮੰਚ ਦੇ ਪੁਰਾਣੇ ਮੈਂਬਰ ਵੀ ਮੌਜੂਦ ਰਹੇ।