ਹੁਸ਼ਿਆਰਪੁਰ:- ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਭੁੱਲੇਵਾਲ ਗੁੱਜਰਾਂ ਪਿੰਡ ਵਿਚ ਬਣ ਰਹੀ ਸੜਕ ਦੇ ਚਲਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ | ਹੁਸ਼ਿਆਰਪੁਰ–ਮਾਹਿਲਪੁਰ ਰੋਡ ਤੋਂ ਸਿੰਘਪੁਰ, ਚਾਨਥੂ ਬ੍ਰਾਹਮਣਾ, ਕਾਲੇਵਾਲ ਭਗਤਾਂ ਅਤੇ ਭੁੱਲੇਵਾਲ ਗੁੱਜਰਾਂ ਰਾਹੀਂ ਮਾਹਿਲਪੁਰ–ਜੈਜੋਂ ਰੋਡ ਨਾਲ ਜੋੜਨ ਵਾਲੀ 8.05 ਕਿਲੋਮੀਟਰ ਲੰਬੀ ਇਸ ਸੜਕ ਦਾ ਨਿਰਮਾਣ ₹7.28 ਕਰੋੜ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਮੌਕੇ ’ਤੇ ਭੁੱਲੇਵਾਲ ਗੁੱਜਰਾਂ ਵਿਖੇ ਪਹੁੰਚ ਕੇ ਡਾ. ਇਸ਼ਾਂਕ ਕੁਮਾਰ ਨੇ ਕੰਮ ਦੀ ਪ੍ਰਗਤੀ ਅਤੇ ਵਰਤੇ ਜਾ ਰਹੇ ਮਟੀਰੀਅਲ ਦੀ ਗੁਣਵੱਤਾ ਦੀ ਜਾਂਚ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਿਰਮਾਣ ਕਾਰਜ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਕੁਤਾਹੀ ਨਾ ਵਰਤੀ ਜਾਵੇ।
ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਇਹ ਸੜਕ ਦਰਜਨਾਂ ਪਿੰਡਾਂ ਦੇ ਲੋਕਾਂ ਲਈ ਆਵਾਜਾਈ ਨੂੰ ਹੋਰ ਸੁਖਾਲਾ ਬਣਾਏਗੀ ਅਤੇ ਇਲਾਕੇ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਚੰਗੀਆਂ ਸੜਕਾਂ ਸਿਰਫ਼ ਸਫ਼ਰ ਨੂੰ ਹੀ ਆਸਾਨ ਨਹੀਂ ਬਣਾਉਂਦੀਆਂ, ਸਗੋਂ ਵਿਕਾਸ, ਵਪਾਰ ਅਤੇ ਰੋਜ਼ਾਨਾ ਜੀਵਨ ਨੂੰ ਵੀ ਨਵੀਂ ਰਫ਼ਤਾਰ ਦਿੰਦੀਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਹਲਕਾ ਚੱਬੇਵਾਲ ਵਿੱਚ ਚੱਲ ਰਹੇ ਹਰ ਵਿਕਾਸ ਕਾਰਜ ਨੂੰ ਜਲਦ ਪੂਰਾ ਕਰ ਲੋਕਾਂ ਨੂੰ ਉੱਚ ਮਿਆਰ ਦੀਆਂ ਸਹੂਲਤਾਂ ਉਪਲਬਧ ਕਰਵਾਉਣਾ ਉਹਨਾਂ ਦਾ ਮਕਸਦ ਹੈ ਅਤੇ ਇਸ ਦੇ ਨਾਲ ਹੀ ਸਰਕਾਰ ਦੀ ਹਰ ਲੋਕ ਭਲਾਈ ਯੋਜਨਾ ਦਾ ਲਾਭ ਵੀ ਆਪਣੇ ਹਲਕਾ ਵਾਸੀਆਂ ਤੱਕ ਜਲਦ ਤੋਂ ਜਲਦ ਪਹੁੰਚਾਉਣ ਦੀ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ।
ਇਸ ਮੌਕੇ 'ਤੇ ਚਰਨਜੀਤ ਬੰਟੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਲੱਡੂ ਮੈਲੀ, ਮਿੰਟੂ ਕਾਲੇਵਾਲ ਭਗਤਾਂ, ਸੰਦੀਪ ਗੋਗੜੌਂ , ਭੁੱਲੇਵਾਲ ਗੁੱਜਰਾਂ ਸਰਪੰਚ ਸੁਰਿੰਦਰ ਕੌਰ, ਭੋਲੀ, ਭਿੰਦਾ, ਗੋਪੀ, ਗੋਗੜੌਂ ਸਰਪੰਚ ਸੁਰਿੰਦਰ ਸਿੰਘ, ਦਿਲਪ੍ਰੀਤ ਐਕਸੀਅਨ ਮੰਡੀ ਬੋਰਡ ਆਦਿ ਹਾਜ਼ਰ ਸਨ
728 ਕਰੋੜ ਦੀ ਲਾਗਤ ਨਾਲ ਬਣ ਰਹੀ ਮਹੱਤਵਪੂਰਨ ਸੜਕ ਦਾ ਵਿਧਾਇਕ ਡਾ ਇਸ਼ਾਂਕ ਕੁਮਾਰ ਨੇ ਲਿਆ ਜਾਇਜ਼ਾ
