ਅੰਬਾਲਾ, 11 ਦਸੰਬਰ:- ਅੰਬਾਲਾ ਡਿਵੀਜ਼ਨ ਨਾਲ ਸਬੰਧਿਤ ਉੱਤਰੀ ਰੇਲਵੇ ਮਜ਼ਦੂਰ ਸਿੰਘ ਦੀਆਂ 14 ਇਕਾਈਆਂ ਦੇ ਸੈਂਕੜੇ ਮੈਂਬਰ ਅੱਜ ਯੂਨੀਅਨ ਦੀ ਡਿਵੀਜ਼ਨ ਕੌਂਸਲ ਮੀਟਿੰਗ ਲਈ ਅੰਬਾਲਾ ਪਹੁੰਚੇ। ਇਕ ਮੈਂਬਰ ਨੇ ਦੱਸਿਆ ਕਿ ਉਹ ਸਹਾਰਨਪੁਰ ਇਕਾਈ ਤੋਂ ਡੇੜ੍ਹ ਸੌ ਦੇ ਕਰੀਬ ਮੈਂਬਰ ਆਏ ਹਨ।
ਆ ਰਹੇ ਇਕਾਈਆਂ ਦੇ ਮੈਂਬਰ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਅੰਬਾਲਾ ਪਹੁੰਚ ਰਹੇ ਹਨ। ਅੰਬਾਲਾ ਰੇਲਵੇ ਡਿਵੀਜ਼ਨ ਦੀਆਂ ਜਿਨ੍ਹਾਂ 14 ਯੂਨੀਅਨ ਦੀਆਂ ਇਕਾਈਆਂ ਦੇ ਮੈਂਬਰ ਆ ਰਹੇ ਹਨ ਉਨ੍ਹਾਂ ਵਿਚ ਬਠਿੰਡਾ, ਅਬੋਹਰ, ਪਟਿਆਲਾ, ਧੂਰੀ, ਸਰਹਿੰਦ, ਸਹਾਰਨਪੁਰ ਆਦਿ ਸ਼ਾਮਲ ਹਨ।
ਸਹਾਰਨਪੁਰ ਇਕਾਈ ਦੇ ਉਪ ਪ੍ਰਧਾਨ ਨੇ ਦੱਸਿਆ ਕਿ ਡਿਵੀਜ਼ਨਲ ਕੌਂਸਲ ਦੀ ਮੀਟਿੰਗ ਵਿਚ ਅਗਲੇ ਤਿੰਨ ਸਾਲਾਂ ਲਈ ਯੂਨੀਅਨ ਦੇ ਅਹੁਦੇਦਾਰ ਵੀ ਚੁਣੇ ਜਾਣੇ ਹਨ।
ਅੰਬਾਲਾ ਡਿਵੀਜ਼ਨ ਉੱਤਰੀ ਰੇਲਵੇ ਮਜ਼ਦੂਰ ਸੰਘ ਦੀਆਂ 14 ਇਕਾਈਆਂ ਦੇ ਮੈਂਬਰ ਕੌਂਸਲ ਮੀਟਿੰਗ ਲਈ ਪਹੁੰਚੇ ਅੰਬਾਲਾ
