ਊਨਾ, 12 ਅਕਤੂਬਰ:- ਊਨਾ ਉਪਮੰਡਲ ਅਧੀਨ ਮੈਹਤਪੁਰ ਤੋਂ ਬੰਗੜ੍ਹ ਵਾਇਆ ਭਭੌਰ ਸਾਹਿਬ ਸੜਕ (ਕਿਲੋਮੀਟਰ 0/0 ਤੋਂ 3/0) 13 ਤੋਂ 22 ਅਕਤੂਬਰ ਤੱਕ ਆਵਾਜਾਈ ਲਈ ਅਸਥਾਈ ਤੌਰ ’ਤੇ ਬੰਦ ਰਹੇਗੀ। ਇਸ ਦੌਰਾਨ ਆਵਾਜਾਈ ਨੂੰ ਬੰਗੜ੍ਹ-ਨੰਗੜਾ ਰੋਡ ਰਾਹੀਂ ਘਲੋਰ ਚੌਕ ਵਿਖੇ ਬਦਲਵੇਂ ਰਸਤੇ ਵੱਲ ਮੋੜਿਆ ਜਾਵੇਗਾ।
ਊਨਾ ਦੇ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਇਸ ਸਬੰਧੀ ਮੋਟਰ ਵਾਹਨ ਐਕਟ, 1988 ਦੀਆਂ ਧਾਰਾਵਾਂ 115 ਅਤੇ 116 ਤਹਿਤ ਹੁਕਮ ਜਾਰੀ ਕੀਤੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬੰਧਤ ਸੜਕ ’ਤੇ ਲੋੜੀਂਦੇ ਉਸਾਰੀ ਕਾਰਜਾਂ ਨੂੰ ਤੇਜ਼ੀ ਅਤੇ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਸੜਕ ਬੰਦ ਹੋਣ ਬਾਰੇ ਲੋਕਾਂ ਨੂੰ ਸੂਚਿਤ ਕਰਨ ਅਤੇ ਆਵਾਜਾਈ ਦੇ ਬਦਲਵੇਂ ਰਸਤੇ ਦੀ ਜਾਣਕਾਰੀ ਦੇਣ ਲਈ ਅਗਾਊਂ ਸੂਚਨਾ ਬੋਰਡ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।
