ਗੜ੍ਹਸ਼ੰਕਰ - ਸਯੁੰਕਤ ਕਿਸਾਨ ਮੋਰਚਾ ਵਲੋ 14 ਮਾਰਚ ਨੂੰ ਦਿੱਲੀ ਦੀ ਰਾਮ ਲੀਲਾ ਮੈਦਾਨ ਵਿੱਚ ਹੋ ਰਹੀ ਦੇਸ਼ ਪੱਧਰੀ ਕਿਸਾਨ ਮਹਾਂ ਪੰਚਾਇਤ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਵਲੋ ਇਲਾਕੇ ਦੇ ਪਿੰਡ ਸਿਕੰਦਰਪੁਰ, ਚਾਹਲਪੁਰ ਅਤੇ ਦੇਨੋਵਾਲ ਕਲਾਂ ਵਿੱਚ ਮੀਟਿੰਗਾ ਕੀਤੀਆਂ ਗਈਆਂ। ਜਿਸ ਵਿੱਚ ਕਿਸਾਨਾ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਗਿਆ।
ਮੀਟਿੰਗਾਂ ਦੌਰਾਨ ਅੱਜ ਪੰਜਾਬ ਸਰਕਾਰ ਵਲੋਂ ਮਜਦੂਰ ਜਥੇਬੰਦੀਆਂ ਦੇ ਰੇਲ ਰੋਕੋ ਐਕਸਨ ਨੂੰ ਫੇਲ੍ਹ ਕਰਨ ਲਈ ਕਿਸਾਨ ਮਜਦੂਰ ਆਗੂਆਂ ਦੀਆਂ ਗ੍ਰਿਫਤਾਰੀਆਂ ਦੀ ਸਖਤ ਨਿਖੇਧੀ ਕੀਤੀ ਗਈ। ਅੱਜ ਹੋਈਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਧਾਨ ਹਰਮੇਸ ਸਿੰਘ ਢੇਸੀ, ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਕੇਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਲਗਾਤਾਰ ਲਾਰੇ ਲੱਪੇ ਦੀ ਨੀਤੀ ਅਪਣਾ ਰਹੀ ਹੈ। ਸੰਘਰਸ ਕਰ ਰਹੇ ਕਿਸਾਨਾਂ, ਮਜਦੂਰਾਂ ਤੇ ਸਰਕਾਰ ਜਬਰ ਦੀ ਨੀਤੀ ਅਪਣਾ ਰਹੀ ਹੈ। ਅੱਜ ਦੀ ਮੀਟਿੰਗ ਵਿੱਚ ਤਹਿਸੀਲ ਪ੍ਧਾਨ ਰਾਮਜੀਤ ਸਿੰਘ ਦੇਨੋਵਾਲ ਕਲਾਂ, ਲਖਵੀਰ ਸਿੰਘ, ਸੰਦੀਪ ਸਿੰਘ, ਮਿੰਟੂ, ਕਰਤਾਰ ਸਿੰਘ ਸਿਕੰਦਰਪੁਰ ਤੇ ਹਰਜਿਦਰ ਸਿੰਘ ਆਦਿ ਕਿਸਾਨ ਹਾਜਰ ਸਨ।
14 ਮਾਰਚ ਨੂੰ ਦਿੱਲੀ ਵਿਖੇ ਹੋ ਰਹੀ ਦੇਸ਼ ਪੱਧਰੀ ਕਿਸਾਨ ਮਹਾਂ ਪੰਚਾਇਤ ਲਈ ਪਿੰਡਾਂ 'ਚ ਮੀਟਿੰਗਾਂ ਜਾਰੀ
