ਪਟਿਆਲਾ 29 ਦਸੰਬਰ:- ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਿਚਲੇ ਸਿਹਤ ਵਿਭਾਗ ਪੰਜਾਬ ਐਂਟੀਲਾਰਵਾ (ਬਰਿਡਿੰਗ ਚੈਕਰ) ਦੀ ਮੀਟਿੰਗ ਯੂਨੀਅਨ ਦਫਤਰ ਰਾਜਪੁਰਾ ਕਾਲੋਨੀ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਅਮਰਨਾਥ ਨੇ ਕੀਤੀ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਸ਼ਾਮਲ ਹੋਏ। 
ਮੀਟਿੰਗ ਵਿੱਚ ਸਿਹਤ ਵਿਭਾਗ ਵਿਚਲੇ ਐਂਟੀ ਲਾਰਵਾ (ਬਰਿਡਿੰਗ ਚੈਕਰ) ਕਾਮਿਆਂ ਦੀ ਮੀਟਿਗ ਮਿਤੀ 22 ਦਸੰਬਰ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਨਾਲ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ। 
ਇਸ ਮੀਟਿੰਗ ਵਿੱਚ ਮੰਤਰੀ ਨਾਲ ਗੱਲਬਾਤ ਦੌਰਾਨ ਅੱਧੀ ਦਰਜਨ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੰਤਰੀ ਵਲੋਂ ਮੰਗਾਂ ਨੂੰ ਹਮਦਰਦੀ ਨਾਲ ਲਾਗੂ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ, ਜਿਸ ਵਿੱਚ ਮੁੱਖ ਤੌਰ ਤੇ ਸਾਲ ਵਿੱਚ ਪਾਈਆ ਜਾ ਰਹੀਆਂ ਬਰੇਕਾਂ ਬੰਦ ਕਰਨ, ਘੱਟੋ—ਘੱਟ ਉਜਰਤਾਂ ਵਿੱਚ ਵਾਧਾ ਕਰਨ, ਖਾਲੀ ਅਸਾਮੀਆਂ ਵਿਰੁੱਧ ਅਰਜਸਟ ਕਰਨ, ਤਨਖਾਹਾਂ ਬੈਂਕ ਖਾਤਿਆ ਰਾਹੀਂ ਜਾਰੀ ਕਰਨ, ਪਹਿਚਾਨ ਕਾਰਡ ਬਣਾਉਣ, ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਨ, ਰੈਗੂਲਰ ਕਰਨ ਵਰਗੇ ਇਸ਼ੂ ਆਦਿ ਇਸ ਵਿੱਚ ਸ਼ਾਮਲ ਸਨ। 
ਮੰਤਰੀ ਨੇ ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਸਿਹਤ ਮੰਤਰੀ ਦਾ ਧੰਨਵਾਦ ਕਰਦੇ ਹੋਏ ਮੰਗ ਕੀਤੀ ਕਿ ਵਿਚਾਰੀਆਂ ਮੰਗਾਂ ਤੇ ਛੇਤੀ ਹੀ ਅਮਲ ਕਰਵਾਇਆ ਜਾਵੇ ਤਾਂ ਜ਼ੋ ਵਰਕਰਾਂ ਨੂੰ ਰਾਹਤ ਮਿਲ ਸਕੇ ਅਤੇ ਘੱਟੋ—ਘੱਟ ਉਜਰਤਾ 25000/— ਰੁਪਏ ਲਾਗੂ ਕੀਤੀਆਂ ਜਾਣ ਤੇ ਖਾਲੀ ਅਸਾਮੀਆਂ ਵਿਰੁੱਧ ਅਜਡਸਟ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। 
ਅੱਜ ਦੀ ਮੀਟਿੰਗ ਵਿੱਚ ਜ਼ੋ ਹੋਰ ਵੱਖ—ਵੱਖ ਜਿਲਿਆ ਤੇ ਮੈਂਬਰਜ਼ ਸ਼ਾਮਲ ਹੋਏ ਉਨ੍ਹਾਂ ਵਿੱਚ ਸਰਵ ਸ੍ਰੀ ਸਤਿਨਰਾਇਣ ਗੋਨੀ, ਸਵਰਨ ਸਿੰਘ, ਅਮਰਨਾਥ, ਵਰਿੰਦਰ ਸਿੰਘ ਪਟਿਆਲਾ, ਅਵਤਾਰ ਸਿੰਘ ਸੰਗਰੂਰ, ਹਰਚਰਨ ਸਿੰਘ ਮੁਕਤਸਰ, ਸਤਵਿੰਦਰ ਸਿੰਘ ਮੁਹਾਲੀ, ਬਲਦੇਵ ਸਿੰਘ ਲੁਧਿਆਣਾ, ਜ਼ਸਵਿੰਦਰ ਸਿੰਘ ਬਠਿੰਡਾ, ਆਦਿ ਸ਼ਾਮਲ ਸਨ।