ਹੁਸ਼ਿਆਰਪੁਰ- ਮੈਨ ਐਂਡ ਨੇਚਰ (ਮਨ) ਫਾਉਂਡੇਸ਼ਨ ਵਲੋਂ ਪ੍ਰਧਾਨ ਸ੍ਰੀ ਮਤੀ ਮਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪ ਪ੍ਰਧਾਨ ਸ੍ਰੀ ਸੁਰਿੰਦਰ ਪਾਲ ਜੀ ਦੀ ਅਗਵਾਈ ਹੇਠ, ਸਕੂਲ ਆਫ ਐਮੀਨੈਂਸ ਖਵਾਸ ਪੁਰਹੀਰਾਂ ਵਿਖੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿੱਚ ਰੁੱਖਾਂ ਦੀ ਮਹੱਤਤਾ ਬਾਰੇ ਦੱਸਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। 
ਡਾਕਟਰ ਕੁਲਵਿੰਦਰ ਸਿੰਘ ਪਰਮਾਰ ਅਤੇ ਡਾਕਟਰ ਗੋਬਿੰਦ ਰਾਮ ਨੇ ਆਪਣੇ ਸੰਬੋਧਨ ਰਾਹੀਂ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨ ਅਤੇ ਭਵਿੱਖ ਵਿੱਚ ਵਾਤਾਵਰਨ ਦੇ ਘਾਤਕ ਰੂਪ ਅਖ਼ਤਿਆਰ ਕਰਨ ਬਾਰੇ ਦੱਸਿਆ। ਲੈਕ ਜਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇ ਨਾਲ ਨਾਲ ਵਾਤਾਵਰਨ ਦੀ ਸਾਂਭ ਸੰਭਾਲ ਲਈ ਪੌਦੇ ਲਾਉਣ ਲਈ ਪ੍ਰੇਰਿਤ ਕੀਤਾ। 
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਨੇ ਫਾਉਂਡੇਸ਼ਨ ਦਾ ਧੰਨਵਾਦ ਕਰਦਿਆਂ ਸਕੂਲ ਵਿੱਚ 300 ਬੂਟੇ ਲਗਾਉਣ ਦੀ ਪੇਸ਼ਕਸ਼ ਰੱਖੀ। ਫਾਉਂਡੇਸ਼ਨ ਵਲੋਂ ਜਲਦੀ ਹੀ ਇਹਨਾਂ ਬੂਟਿਆਂ  ਦਾ ਪ੍ਰਬੰਧ ਕਰਕੇ ਸਕੂਲ ਵਿੱਚ ਲਗਾਇਆ ਜਾਵੇਗਾ।