ਪਟਿਆਲਾ- ਲਾਇਨਜ਼ ਇੰਟਰਨੈਸ਼ਨਲ ਦੇ ਲਾਇਨਜ਼ ਕਲੱਬ ਪਟਿਆਲਾ ਨਿਊ ਸੈਂਟਰਲ ਨੇ ਪ੍ਰਧਾਨ ਲਾਇਨ ਸੰਜੀਵ ਵਰਮਾ ਦੀ ਅਗਵਾਈ ਹੇਠ ਸਾਲ 2025-26 ਲਈ ਨਵੀਂ ਟੀਮ ਦਾ ਇੰਸਟਾਲੇਸ਼ਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਲਾਈਨਜ਼ ਇੰਟਰਨੈਸ਼ਨਲ ਦੇ ਸੋਹਿੰਦਰ ਕਾਂਸਲ ਨੇ ਕਿਹਾ ਕਿ ਫੰਕਸ਼ਨ ਚੇਅਰਪਰਸਨ ਐਮਜੇਐਫ ਲਾਈਨ ਡਾ. ਆਰਐਮਐਸ ਬਾਜਵਾ ਅਤੇ ਐਮਜੇਐਫ ਇੰਜੀਨੀਅਰ ਨਰਿੰਦਰ ਸਿੰਘ ਨੇ ਮਹਿਮਾਨਾਂ ਨੂੰ ਫੁੱਲ ਭੇਟ ਕਰਕੇ ਸਨਮਾਨਿਤ ਕੀਤਾ। 
ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਦੁਆਰਾ ਜੋਤੀ ਪ੍ਰਚੰਡ ਦੀ ਰਸਮ ਨਾਲ ਹੋਈ, ਇਸ ਤੋਂ ਬਾਅਦ ਪ੍ਰਾਰਥਨਾ ਪੜ੍ਹੀ ਗਈ ਅਤੇ ਰਾਸ਼ਟਰੀ ਗੀਤ ਗਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਲਾਇਨ ਅਜੈ ਗੋਇਲ ਐਮਜੇਐਫ ਫਸਟ ਵਾਈਸ ਡਿਸਟ੍ਰਿਕਟ ਗਵਰਨਰ ਨੇ ਕਲੱਬ ਦੀ ਨਵੀਂ ਟੀਮ ਨੂੰ 2025-26 ਲਈ ਉਨ੍ਹਾਂ ਦੇ ਫਰਜ਼ਾਂ ਅਤੇ ਕਾਰਜਾਂ ਬਾਰੇ ਦੱਸਿਆ ਅਤੇ ਲਾਇਨ ਹਰਮੇਸ਼ ਸਿੰਗਲਾ ਨੂੰ ਲਾਇਨਜ਼ ਕਲੱਬ ਪਟਿਆਲਾ ਨਿਊ ਸੈਂਟਰਲ ਦਾ ਪ੍ਰਧਾਨ, ਕੇ.ਕੇ. ਬਾਂਸਲ ਨੂੰ ਸਕੱਤਰ, ਸੰਦੀਪ ਧਵਨ ਨੂੰ ਖਜ਼ਾਨਚੀ ਨਿਯੁਕਤ ਕੀਤਾ। 
ਬਾਕੀ ਟੀਮ ਵਿੱਚ ਸੰਜੇ ਗੋਇਲ ਪੀਆਰਓ, ਐਸਕੇ ਗੋਇਲ ਵਾਈਸ ਪ੍ਰੈਜ਼ੀਡੈਂਟ-2, ਬੀਰ ਚੰਦ ਖੁਰਮੀ ਵਾਈਸ ਪ੍ਰੈਜ਼ੀਡੈਂਟ ਨੰਬਰ-1, ਇਸ ਤੋਂ ਇਲਾਵਾ ਐਮਜੇਐਫ ਲਾਈਨ ਨਰੇਸ਼ ਗੋਇਲ ਸੈਕਿੰਡ ਵਾਈਸ ਡਿਸਟ੍ਰਿਕਟ ਗਵਰਨਰ ਨੇ ਕਲੱਬ ਦੇ ਪੰਜ ਨਵੇਂ ਮੈਂਬਰਾਂ ਸੰਜੀਵ ਕੁਮਾਰ, ਸੁਰੇਸ਼ ਗਰਗ, ਵਿਪਿਨ ਬਾਂਸਲ, ਨਰਿੰਦਰ ਕੁਮਾਰ ਤੇ ਰਾਜਿੰਦਰ ਅਗਰਵਾਲ ਨੂੰ ਸਹੁੰ ਚੁਕਾਈ। ਇਸ ਤੋਂ ਬਾਅਦ ਨਵੇਂ ਚੁਣੇ ਗਏ ਪ੍ਰਧਾਨ ਹਰਮੇਸ਼ ਸਿੰਗਲਾ ਨੇ ਕਿਹਾ ਕਿ ਨਵੀਂ ਟੀਮ ਪਹਿਲੀ ਟੀਮ ਦੁਆਰਾ ਸ਼ੁਰੂ ਕੀਤੇ ਗਏ ਕੰਮ ਨੂੰ ਪੂਰੀ ਲਗਨ ਨਾਲ ਪੂਰਾ ਕਰੇਗੀ ਅਤੇ ਕਲੱਬ ਨੂੰ ਹੋਰ ਉਚਾਈਆਂ 'ਤੇ ਲੈ ਜਾਵੇਗੀ। 
ਕੇ.ਕੇ. ਬਾਂਸਲ ਨੇ ਸਕੱਤਰ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਉਹਨਾਂ ਦੱਸਿਆ ਕਿ ਲਾਇਨਜ਼ ਕਲੱਬ ਪਟਿਆਲਾ ਨਿਊ ਸੈਂਟਰਲ ਪੂਰੇ ਜ਼ਿਲ੍ਹੇ ਵਿੱਚ ਪਹਿਲੇ ਨੰਬਰ 'ਤੇ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਨਵਾਂ ਸਾਲ ਜੋ 1 ਜੁਲਾਈ ਤੋਂ ਸ਼ੁਰੂ ਹੋਇਆ ਹੈ, ਦੇ ਪਹਿਲੇ 53 ਦਿਨਾਂ ਵਿੱਚ ਹੀ ਕਲੱਬ ਨੇ 45 ਪ੍ਰੋਜੈਕਟ ਕੀਤੇ ਜਿਨ੍ਹਾਂ ਵਿੱਚ ਡਾਕਟਰ ਦਿਵਸ, ਮੈਗਾ ਮੈਡੀਕਲ ਚੈੱਕਅੱਪ ਕੈਂਪ, ਖੂਨਦਾਨ ਕੈਂਪ, ਇੱਕ ਲੋੜਵੰਦ ਲੜਕੀ ਦਾ ਵਿਆਹ, ਵੱਖ-ਵੱਖ ਥਾਵਾਂ 'ਤੇ ਰੁੱਖ ਲਗਾਉਣਾ, ਸੁੱਕਾ ਰਾਸ਼ਨ ਵੰਡਣਾ, 600 ਤੁਲਸੀ ਦੇ ਪੌਦੇ ਵੰਡਣਾ ਅਤੇ ਹੋਰ ਪ੍ਰੋਜੈਕਟ ਸ਼ਾਮਲ ਸਨ।
 ਐਮਜੇਐਫ ਲਾਈਨ ਯਸ਼ ਪਾਲ ਸੂਦ ਨੇ ਲਾਈਨਜ਼ ਇੰਟਰਨੈਸ਼ਨਲ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ। ਅੰਤ ਵਿੱਚ ਲਾਈਨ ਹਰਮੇਸ਼ ਸਿੰਗਲਾ ਨੇ ਆਏ ਸਾਰੇ ਮਹਿਮਾਨਾਂ, ਔਰਤਾਂ, ਲਾਈਨ ਮੈਂਬਰਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਪਤਨੀ ਮੰਜੂ ਸਿੰਗਲਾ, ਪੁਨੀਤ ਸਿੰਗਲਾ, ਲਾਲ ਚੰਦ ਸਿੰਗਲਾ, ਰਮੇਸ਼ ਗੋਇਲ, ਅਮਿਤ ਬਾਂਸਲ, ਮਾਸਟਰ ਆਦਿਤਿਆ ਸਿੰਗਲਾ, ਰਮਿਤ ਗੋਇਲ, ਬੇਬੀ ਇੰਨਾਆ ਅਤੇ ਸੁਮੈਰਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। 
ਕਲੱਬ ਮੈਂਬਰਾਂ ਵਿੱਚ ਲਾਇਨ ਡਾ. ਮਨੂ ਸ਼ਰਮਾ, ਪੁਸ਼ਪਦੀਪ ਸਲੂਜਾ, ਬਲਜੀਤ ਸਿੰਘ, ਬਰਿੰਦਰ ਵਰਮਾ, ਧਰਿੰਦਰ ਮਿੱਤਲ, ਧਰਮਪਾਲ ਗਰਗ, ਨਿਤਿਨ ਸਿੰਗਲਾ, ਗਗਨ ਗੋਇਲ, ਸੁਰੇਸ਼ ਕੁਮਾਰ ਗਰਗ, ਮਹਿਮਾਨਾਂ ਵਿੱਚ ਐਸ ਕੇ ਕੋਛੜ, ਆਰ ਐਸ ਬੇਦੀ, ਅਨਿਲ ਮਹਿਤਾ ਜ਼ੈਡ ਸੀ, ਡਾ ਅਨਿਲ ਕਪੂਰ ਜ਼ੈਡ ਸੀ, ਹਨੀਸ਼ ਗੋਇਲ ਪ੍ਰਧਾਨ ਲਾਇਨਜ਼ ਕਲੱਬ ਪਟਿਆਲਾ ਸੁਪਰੀਮ, ਯਾਦਵਿੰਦਰ ਸਿੰਗਲਾ ਪ੍ਰਧਾਨ ਪਟਿਆਲਾ ਫੋਰਟ ਅਤੇ ਹੋਰ ਲਾਇਨਜ਼ ਸ਼ਾਮਲ ਸਨ।