ਫ਼ਰੀਦਕੋਟ:- ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਦੀ ਸ਼ਰਧਾ ਅਤੇ ਸਤਿਕਾਰ ਨੂੰ ਸਮਰਪਿਤ ਇਸ ਸਾਲ ਵੀ ਹਰ ਤਰਾਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਕੀਤਾ ਜਾ ਰਿਹਾ ਹੈ। ਇਹ ਕੈਂਪ 10 ਸਤੰਬਰ 2026, ਦਿਨ ਵੀਰਵਾਰ ਨੂੰ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਉੱਪਰਲੇ ਹਾਲ ਵਿਚ ਲਗਾਇਆ ਜਾਵੇਗਾ।
ਇਹ ਕੈਂਪ ਬਾਬਾ ਫ਼ਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਫ਼ਰੀਦਕੋਟ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਦੀ ਬਲੱਡ ਬੈਂਕ ਦੀ ਟੀਮ ਬਲੱਡ ਯੂਨਿਟ ਇਕੱਤਰ ਕਰਨ ਲਈ ਪਹੁੰਚੇ।
ਇਸ ਸਮੇ ਸੋਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਵੱਲੋਂ ਸਮੂਹ ਸੰਗਤਾਂ ਅਤੇ ਨੌਜਵਾਨਾਂ ਨੂੰ ਇਸ ਮਹਾਂਦਾਨ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਸੁਸਾਇਟੀ ਦੇ ਮੀਤ ਪ੍ਰਧਾਨ ਗੁਰਦੇਵ ਸਿੰਘ ,ਸੁਖਵੀਰ ਸਿੰਘ ,ਸਤਨਾਮ ਸਿੰਘ ,ਹਰਜੀਤ ਸਿੰਘ ਢਿੱਲੋਂ ਅਰਸ਼ਦੀਪ ਸਿੰਘ ,ਦਲਜੀਤ ਬਰਾੜ ਵਿਸਾਲ ,ਜੱਸੀ ,ਗੁਰਸੇਵਕ ਸਿੰਘ ,ਮਹਿਕਪ੍ਰੀਤ ,ਦਵਿੰਦਰ ਮੰਡ ,ਪਾਲਾ ,ਬਿੱਲਾ ,ਸਤਨਾਮ,ਸਵਰਾਜ ਹਾਜ਼ਰ ਸਨ ।
ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਲੱਗੇਗਾ ਵਿਸ਼ਾਲ ਖੂਨਦਾਨ ਕੈਂਪ 10 ਸਤੰਬਰ ਨੂੰ
