ਐੱਸ ਏ ਐੱਸ ਨਗਰ, 14 ਨਵੰਬਰ,2024: ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਕੰਮ ਯੋਗਤਾ ਮਿਤੀ 1 ਜਨਵਰੀ 2025 ਦੇ ਆਧਾਰ ਤੇ ਮਿਤੀ 29/10/2024 ਤੋਂ ਸ਼ੁਰੂ ਹੋ ਚੁੱਕਾ ਹੈ, ਜਿਸ ਰਾਹੀਂ ਨਵੀਂ ਵੋਟ ਬਣਾਉਣ, ਵੋਟ ਕਟਾਉਣ ਅਤੇ ਵੋਟ ਸਿਫ਼ਟਿੰਗ ਲਈ ਫਾਰਮ ਆਨ-ਲਾਈਨ ਅਤੇ ਬੀ.ਐਲ.ਓਜ਼ ਦੁਆਰਾ ਭਰਵਾਏ ਜਾ ਰਹੇ ਹਨ। ਫਾਰਮ ਭਰਨ ਦੀ ਆਖਰੀ ਮਿਤੀ 28/11/2024 ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜਿਸ ਵੋਟਰ ਦੀ ਉਮਰ 01/01/2025 ਨੂੰ 18 ਸਾਲ ਤੋਂ ਵੱਧ ਹੋ ਗਈ ਹੈ, ਉਹ ਮਿਤੀ 28/11/2024 ਤੱਕ ਆਪਣੀ ਵੋਟ ਬਣਾਉਣ ਲਈ ਫਾਰਮ ਅਪਲਾਈ ਕਰ ਸਕਦਾ ਹੈ। ਇਹ ਫਾਰਮ https://voters.eci.gov.in/ ਅਤੇ ਵੋਟਰ ਹੈਲਪਲਾਈਨ ਐਪ ਤੇ ਆਨਲਾਈਨ ਵੀ ਅਪਲਾਈ ਕੀਤੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਵੋਟਰ ਸੂਚੀ ਦੀ ਸਰਸਰੀ ਸੁਧਾਈ ਸਬੰਧੀ ਆਖਰੀ ਮਿਤੀ 28 ਨਵੰਬਰ 2024
