ਗੜ੍ਹਸ਼ੰਕਰ, 5 ਅਕਤੂਬਰ (ਹਰੀ ਕ੍ਰਿਸ਼ਨ ਗੰਗੜ):- ਅੱਜ ਡਾਕਟਰ ਭਾਗ ਸਿੰਘ ਹਾਲ ਗੜ੍ਹਸ਼ੰਕਰ ਵਿਖੇ ਫਿਰਕਾਪ੍ਰਸਤੀ ਅਤੇ ਸਾਮਰਾਜ ਵਿਰੁੱਧ ਗਾਂਧੀ ਜੈਅੰਤੀ ਬੀਬੀ ਸੁਰਿੰਦਰ ਕੌਰ ਚੁੰਬਰ ਦੀ ਅਗਵਾਈ ਹੇਠ ਮਨਾਈ ਗਈ। ਇਸ ਮੌਕੇ ਜਨਵਾਦੀ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਬੀਬੀ ਸੁਭਾਸ਼ ਮੱਟੂ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਉੱਚ ਸਿੱਖਿਆ ਹਾਸਲ ਕਰਕੇ ਅਵਾਮ ਨੂੰ ਨਾਲ ਲੈ ਕੇ ਬ੍ਰਿਟਿਸ਼ ਸਰਕਾਰ ਵਿਰੁੱਧ ਲੜਦੇ ਰਹੇ ਅਤੇ ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਵਿਦੇਸ਼ੀ ਵਸਤਾਂ ਦਾ ਬਾਈਕਾਟ ਕਰਕੇ ਸਵਦੇਸ਼ੀ ਵਸਤਾਂ ਵਰਤਣ ਦਾ ਸੱਦਾ ਦਿੱਤਾ। ਜਿਸ ਤੋਂ ਬਾਅਦ ਅੰਗਰੇਜ਼ਾਂ ਨੂੰ 15 ਅਗਸਤ 1947 ਨੂੰ ਭਾਰਤ ਛੱਡਣਾ ਪਿਆ।ਬੀਬੀ ਸੁਭਾਸ਼ ਮੱਟੂ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਦੇਸ਼ ਦੀ ਆਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਰਿਹਾ ਸੀ। ਇਸ ਲਈ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ। ਇਸ ਮੌਕੇ ਨੀਲਮ ਵੱਡੋਆਣ ਨੇ ਬਾਖੂਬੀ ਸਟੇਜ ਚਲਾਈ ਅਤੇ ਜਨਵਾਦੀ ਇਸਤਰੀ ਸਭਾ ਨੂੰ ਮਜ਼ਬੂਤ ਕਰਕੇ ਜਮਹੂਰੀਅਤ ਬਚਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਜ਼ਿਲ੍ਹੇ ਦੀ ਆਗੂ ਬੀਬੀ ਪ੍ਰੇਮ ਲਤਾ, ਸੁਰਿੰਦਰ ਕੌਰ, ਰਸ਼ਪਾਲ ਕੌਰ, ਕਸ਼ਮੀਰ ਕੌਰ, ਜਸਵਿੰਦਰ ਕੌਰ, ਸੁਨੀਤਾ ਰਾਣੀ, ਮਨਪ੍ਰੀਤ ਕੌਰ, ਤਜਿੰਦਰ ਕੌਰ, ਮਹਿੰਦਰ ਕੌਰ, ਰੁਬੀਨਾ ਅਤੇ ਕਮਲੇਸ਼ ਕੌਰ ਆਦਿ ਹਾਜ਼ਰ ਸਨ।
