ਮਾਹਿਲਪੁਰ:- ਡਾਇਰੈਕਟਰ ਜਨਰਲ ਸਕੂਲ ਸਿੱਖਿਆ ਅਤੇ ਜਿਲਾ ਸਿੱਖਿਆ ਅਫਸਰ(ਸੈ.ਸਿੱ.) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 18/03/2026 ਨੂੰ ਸੇਫਟੀ ਅਤੇ ਸਕਿਉਰਟੀ ਓਰੀਐਂਟੇਸ਼ਨ ਪ੍ਰੋਗਰਾਮ ਤਹਿਤ ਬਲਾਕ ਪੱਧਰੀ ਇੱਕ ਰੋਜ਼ਾ ਟ੍ਰੇਨਿੰਗ ਜਿਆਣ ਚੱਬੇਵਾਲ ਵਿਖੇ ਪ੍ਰਿੰਸੀਪਲ ਭਾਰਤ ਭੂਸ਼ਣ ਸ਼ਰਮਾ ਦੀ ਅਗਵਾਈ ਅਤੇ ਪਵਨ ਕੁਮਾਰ ਲੈਕਚਰਾਰ ਵੋਕੇਸ਼ਨਲ ਬਲਾਕ ਗਾਈਡੈਸ ਕੌਂਸਲਰ ਨੇ ਸਫਲਤਾ ਪੂਰਵਕ ਸੰਪੰਨ ਕਰਵਾਈ। ਜਿਸ ਵਿੱਚ ਵਿਜੇ ਅਰੋੜਾ ਚੇਅਰਮੈਨ ਜਿਲਾ ਰੋਡ ਸੇਫਟੀ ਅਤੇ ASI ਮਨੋਹਰ ਰਾਮ ਜੀ ਨੇ ਵਿਸਥਾਰ ਪੂਰਵਕ ਸੇਫਟੀ ਸਿਕਿਉਰਟੀ ਅਤੇ ਰੋਡ ਸੇਫਟੀ ਬਾਰੇ ਜਾਣਕਾਰੀ ਦਿੱਤੀ।
ਚੇਅਰਮੈਨ ਵਿਜੇ ਅਰੋੜਾ ਵੱਲੋਂ ਆਏ ਹੋਏ ਅਧਿਆਪਕਾਂ ਨੂੰ ਰੋਡ ਸੇਫਟੀ ਅਤੇ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਰੋੜਾ ਵੱਲੋਂ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੇ ਇਸ ਤਰਾਂ ਦੇ ਪ੍ਰੋਗਰਾਮ ਉਲੀਕੇ ਹਨ। ਇਹਨਾਂ ਦੇ ਨਾਲ ਹੀ ਲੈਕਚਰਾਰ ਪ੍ਰਭਜੋਤ ਸਿੰਘ ਲੈਕਚਰਾਰ ਸੀਨੀਅਰ ਸੈਕੰਡਰੀ ਸਕੂਲ ਬੋਹਨ ਵਲੋਂ ਅਧਿਆਪਕਾਂ ਨੂੰ ਸਕੂਲ ਸੇਫਟੀ ਦੇ ਸੰਬੰਧ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ।
ਮੀਟਿੰਗ ਉਪਰੰਤ ਪ੍ਰਿੰਸੀਪਲ ਅਤੇ ਬਲਾਕ ਗਾਈਡੈਂਸ ਕੌਂਸਲਰ ਵੱਲੋਂ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਸੀਨੀਅਰ ਸੈਕੰਡਰੀ/ਹਾਈ/ਮਿਡਲ ਅਤੇ ਪ੍ਰਾਈਮਰੀ ਸਕੂਲਾਂ ਤੋਂ ਆਏ ਹੋਏ ਅਧਿਆਪਕ ਸਾਹਿਬਾਨ ਨੂੰ ਰੋਡ ਸੇਫਟੀ ਸਬੰਧੀ ਲਿਟਰੇਚਰ ਅਤੇ ਕਿੱਟਾਂ ਵੰਡੀਆਂ ਗਈਆਂ। ਪਵਨ ਕੁਮਾਰ ਲੈਕਚਰਾਰ ਵੋਕੇਸ਼ਨਲ ਵੱਲੋਂ ਸਕੂਲ ਪ੍ਰਿੰਸੀਪਲ ਸਟਾਫ ਅਤੇ ਆਏ ਹੋਏ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਅਣ ਸਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਟਰੈਫਿਕ ਨਿਯਮਾਂ ਨੂੰ ਜਾਨਣਾ ਸਮੇਂ ਦੀ ਲੋੜ ਵਿਜੇ ਅਰੋੜਾ
