ਮਾਹਿਲਪੁਰ:- ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਵੱਲੋਂ ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਮੰਤਵ ਨਾਲ 31ਵੇਂ ਨਿੱਕੀਆਂ ਕਰੂੰਬਲਾਂ ਸਾਹਿਤ ਸਿਰਜਣਾ ਮੁਕਾਬਲਿਆਂ ਵਿਚ ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਲੇਖ, ਕਵਿਤਾ, ਕਹਾਣੀ ਅਤੇ ਚਿੱਤਰਕਾਰੀ ਦੇ ਕਰਵਾਏ ਮੁਕਾਬਲਿਆਂ ਵਿੱਚ ਹਰਕੀਰਤ ਕੌਰ, ਬਨੀਤ ਸਿੰਘ, ਅਨਾਮਿਕਾ ਅਤੇ ਗੁਰਅਸੀਸ ਸਿੰਘ ਨੇ ਪਹਿਲੀਆਂ ਥਾਵਾਂ ਪ੍ਰਾਪਤ ਕੀਤੀਆਂ। 
ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦੇਣ ਲਈ ਡਾ. ਪਰਮਿੰਦਰ ਸਿੰਘ ਅਬਥਾਲਮਿਕ ਅਫ਼ਸਰ ਅਤੇ ਇੰਟਰਨੈਸ਼ਨਲ ਅਥਲੀਟ ਅਮਨਦੀਪ ਸਿੰਘ ਬੈਂਸ ਵਿਸ਼ੇਸ਼ ਤੌਰ ਤੇ ਪਧਾਰੇ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੀਵਨ ਵਿੱਚ ਪ੍ਰਾਪਤ ਕਰਨ ਲਈ ਕੁਝ ਵੀ ਅਸੰਭਵ ਨਹੀਂ ਜਦੋਂ ਹਿੰਮਤ ਅਤੇ ਮਿਹਨਤ ਦਾ ਲੜ ਫੜ ਕੇ ਤੁਰਦੇ ਹੋ ਤਾਂ ਮੰਜ਼ਿਲ ਪੈਰਾਂ ਵਿੱਚ ਹੁੰਦੀ ਹੈ।
 ਵਿਦਿਆਰਥੀਆਂ ਨੂੰ ਸਾਹਿਤ ਸਿਰਜਣਾ ਦੇ ਗੁਰ ਸਮਝਾਉਂਦਿਆਂ ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਨੇ ਕਿਹਾ ਕਿ ਸਾਹਿਤ ਦੀ ਜਿਸ ਵੀ ਵੰਨਗੀ ਵਿੱਚ ਸਿਰਜਣਾ ਕਰਨੀ ਹੈ ਉਸੇ ਵੰਨਗੀ ਦੀਆਂ ਵੱਧ ਤੋਂ ਵੱਧ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਜਿਸ ਨਾਲ ਤੁਹਾਡੀ ਸਿਰਜਣਾ ਨੂੰ ਬਲ ਮਿਲੇਗਾ। ਰਚਨਾ ਨੂੰ ਸ਼ਿੰਗਾਰਨ ਤੇ ਸੰਵਾਰਨ ਲਈ ਨਿਰੰਤਰ ਅਭਿਆਸ ਦੀ ਜ਼ਰੂਰਤ ਹੁੰਦੀ ਹੈ। 
ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਪਰਮਿੰਦਰ ਸਿੰਘ ਨੂੰ ਸ਼ਾਨਦਾਰ ਸਮਾਜਿਕ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਅਤੇ ਭਾਗੀਦਾਰਾਂ ਨੂੰ ਪੁਸਤਕਾਂ ਦੇ ਸੈਟ ਪ੍ਰਦਾਨ ਕੀਤੇ ਗਏ। ਮੁਕਾਬਲਿਆਂ ਦੇ ਪ੍ਰਬੰਧਾਂ ਨੂੰ ਸ਼ਾਨਦਾਰ ਢੰਗ ਨਾਲ ਸੰਚਾਲਿਤ ਕਰਨ ਵਿੱਚ ਚੈਂਚਲ ਸਿੰਘ ਬੈਂਸ, ਬੱਗਾ ਸਿੰਘ ਆਰਟਿਸਟ, ਮੈਡਮ ਸੁਰਿੰਦਰ ਕੌਰ, ਸਾਹਿਤਕਾਰ ਰਘੁਵੀਰ ਸਿੰਘ ਕਲੋਆ, ਸਟੇਟ ਅਵਾਰਡੀ ਕਰਨੈਲ ਸਿੰਘ, ਪ੍ਰਿੰਸੀਪਲ ਮਨਜੀਤ ਕੌਰ, ਹਰਮਨਪ੍ਰੀਤ ਕੌਰ, ਮੁੱਖ ਅਧਿਆਪਕ ਬਲਬੀਰ ਸਿੰਘ ਖਾਨਪੁਰ, ਮਨਜਿੰਦਰ ਹੀਰ, ਹਰਵੀਰ ਮਾਨ, ਮਨਜਿੰਦਰ ਪਾਲ, ਪਵਨ ਸਕਰੂਲੀ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ। 
ਮਲਟੀ ਟੈਲੈਂਟਡ ਕਲਾਕਾਰ ਸੁਖਮਨ ਸਿੰਘ ਨੇ ਆਪਣੀਆਂ ਅਦਾਵਾਂ ਨਾਲ ਮੰਚ ਸੰਚਾਲਨ ਕਰਕੇ ਸਭ ਦਾ ਮਨ ਮੋਹ ਲਿਆ। ਮੁਕਾਬਲੇ ਦੇ ਜੇਤੂਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਿਆਂ ਪ੍ਰਬੰਧਕੀ ਸੰਪਾਦਕਾ ਮਨਜੀਤ ਕੌਰ ਨੇ ਕਿਹਾ ਕਿ ਇਹਨਾਂ ਜੇਤੂਆਂ ਨੂੰ ਕੌਮਾਂਤਰੀ ਲੇਖਕ ਤੇ ਪੱਤਰਕਾਰ ਐਸ ਅਸ਼ੋਕ ਭੌਰਾ (ਗਿਆਨੀ ਹਰਕੇਵਲ ਸਿੰਘ ਸੈਲਾਨੀ ਯਾਦਗਾਰੀ ਸਕਾਲਰਸ਼ਿਪ) ਸਰਟੀਫਿਕੇਟ ਅਤੇ ਨਗਦ ਇਨਾਮਾ ਨਾਲ਼ ਸਨਮਾਨਿਤ ਕਰਨਗੇ। ਸਭ ਦਾ ਧੰਨਵਾਦ ਕੁਲਦੀਪ ਕੌਰ ਬੈਂਸ ਵੱਲੋਂ ਕੀਤਾ ਗਿਆ।  

**ਮੌਲਿਕ ਲੇਖ ਲਿਖਣ ਵਿੱਚ
ਹਰਕੀਰਤ ਕੌਰ ਪੁੱਤਰੀ ਕਰਨੈਲ ਸਿੰਘ, ਸਰਕਾਰੀ ਹਾਈ ਸਕੂਲ ਟੂਟੋਮਜਾਰਾ ਪਹਿਲੀ, ਸ੍ਰਿਸ਼ਟੀ ਪੁੱਤਰੀ ਨਰਿੰਦਰ ਪਾਲ, ਖਾਲਸਾ ਕਾਲਜੀਏਟ ਸਕੂਲ ਮਾਹਿਲਪੁਰ ਦੂਸਰੀ ਅਤੇ ਅਰਸ਼ਪ੍ਰੀਤ ਕੌਰ ਪੁੱਤਰੀ ਜਗਦੀਸ਼ ਕੁਮਾਰ ਪੀਐਮ ਸ਼੍ਰੀ ਸਰਕਾਰੀ ਕੰਨਿਆ ਸਕੰਡਰੀ ਸਕੂਲ ਮਾਹਿਲਪੁਰ ਨੇ ਤੀਸਰੀ ਥਾਂ ਹਾਸਿਲ ਕੀਤੀ।
ਕਹਾਣੀ ਕਹਾਣੀ ਸਿਰਜਣ ਦਾ ਮੁਕਾਬਲਾ ਬਨੀਤ ਸਿੰਘ ਪੁੱਤਰ ਰਾਮ ਸਰੂਪ ਸਰਕਾਰੀ ਹਾਈ ਸਕੂਲ ਕਾਲੇਵਾਲ ਭਗਤਾਂ ਨੇ ਜਪਨਦੀਪ ਸਿੰਘ ਪੁੱਤਰ ਨਵਤੇਜ ਸਿੰਘ ਅੰਕੁਰ ਪਬਲਿਕ ਹਾਈ ਸਕੂਲ ਮਾਹਿਲਪੁਰ ਅਤੇ ਰਾਗਵ ਸਿੰਘ ਪੁੱਤਰ ਸੁਖਵਿੰਦਰ ਸਿੰਘ ਖਾਲਸਾ ਕਾਲਜੀਏਟ ਸਕੂਲ ਮਾਹਿਲਪੁਰ ਨੂੰ ਦੂਸਰੀ ਤੇ ਤੀਸਰੀ ਥਾਂ ਤੇ ਪਛਾੜ ਕੇ ਜਿੱਤਿਆ।
ਕਵਿਤਾ ਮੁਕਾਬਲੇ ਵਿੱਚ ਅਨਾਮਿਕਾ ਸਪੁੱਤਰੀ ਬਲਵਿੰਦਰ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲਾ ਪਹਿਲੇ, ਰਿਤੀਕਾ ਹੀਰ ਸਪੁੱਤਰੀ ਗੁਰਦੀਪ ਰਾਮ ਮੋਨਿਕਾ ਮੈਮੋਰੀਅਲ ਸਕੂਲ ਮੈਲੀ ਦੂਜੇ, ਅਤੇ ਤਰੰਨੁਮ ਰਾਜੂ ਪੁੱਤਰੀ ਤੇਜਾ ਸਿੰਘ, ਕਿੰਗ ਐਡਵਰਡ ਪਬਲਿਕ ਸਕੂਲ ਟੂਟੋਮਜਾਰਾ ਤੀਜੇ ਸਥਾਨ ਤੇ ਰਹੀ।
ਪੰਜਾਬੀ ਸੱਭਿਆਚਾਰ ਸਬੰਧੀ ਸ਼ਾਨਦਾਰ ਪੇਂਟਿੰਗ ਦੀ ਰਚਨਾ ਕਰਕੇ ਗੁਰਅਸੀਸ ਸਾਹਨੀ ਪੁੱਤਰ ਕੁਲਵਿੰਦਰ ਸਿੰਘ ਸਾਹਨੀ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜੀਏਟ ਸਕੂਲ ਮਾਹਿਲਪੁਰ ਪਹਿਲੇ ਸਥਾਨ ਤੇ ਰਿਹਾ। 
ਇਸ ਮੁਕਾਬਲੇ ਵਿੱਚ ਦੂਸਰਾ ਸਥਾਨ ਅਮਨਪ੍ਰੀਤ ਕੌਰ ਸਪੁੱਤਰੀ ਮੰਗਤ ਰਾਮ ਅੰਕੁਰ ਪਬਲਿਕ ਸਕੂਲ ਮਾਹਿਲਪੁਰ ਅਤੇ ਤੀਸਰਾ ਸਥਾਨ ਮੁਸਕਾਨ ਕੌਰ ਸਪੁੱਤਰੀ ਜਸਵੀਰ ਸਿੰਘ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਹਿਲਪੁਰ ਨੂੰ ਮਿਲਿਆ।