ਰਾਹੋਂ/ਨਵਾਂਸ਼ਹਿਰ- ਜੋਤ ਸੋਸ਼ਲ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਪਿੰਡ ਮਹੱਦੀਪੁਰ ਵਿਖੇ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਲ ਓ) ਦੇ ਸਹਿਯੋਗ ਨਾਲ ਕਿਰਤੀਆਂ ਦੀਆਂ ਭਲਾਈ ਸਕੀਮਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਤੇ ਸੁਸਾਇਟੀ ਦੀ ਡਾਕੂਮੈਂਟੇਸ਼ਨ ਅਫ਼ਸਰ ਕੁਮਾਰੀ ਸਿਮਰਨਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਾਰੀ ਖੇਤਰ ਵਿੱਚ ਪਿਛਲੇ 12 ਮਹੀਨਿਆਂ ਦੌਰਾਨ 90 ਦਿਨ ਕੰਮ ਕਰਨ ਵਾਲੇ ਮਨਰੇਗਾ ਔਰਤਾਂ/ਪੁਰਸ਼ ਮਜ਼ਦੂਰ, ਰਾਜ ਮਿਸਤਰੀ/ਮਜ਼ਦੂਰ, ਪੇਂਟਰ, ਪਲੰਬਰ, ਕਾਰਪੇਂਟਰ, ਸਟੀਲ ਫਿਕਸਰ, ਮਾਰਬਲ/ਟਾਈਲ ਮਿਸਤਰੀ/ਮਜ਼ਦੂਰ, ਪੱਥਰ ਰਗੜਾਈ ਵਾਲੇ, ਸੜਕਾਂ ਬਣਾਉਣ ਵਾਲੇ ਮਜ਼ਦੂਰ, ਇਲੈਕਟ੍ਰੀਸ਼ੀਅਨ, ਪੀ.ਓ.ਪੀ. ਮਿਸਤਰੀ/ਮਜ਼ਦੂਰ, ਪਥੇਰ ਅਤੇ ਕੱਚੀ ਇੱਟ ਦੀ ਭਰਾਈ ਕਰਨ ਵਾਲੇ ਭੱਠਾ ਮਜ਼ਦੂਰ ਜਿਹਨਾਂ ਦੀ ਉਮਰ 18 ਤੋਂ 58 ਸਾਲ ਦੇ ਵਿਚਕਾਰ ਹੋਵੇ ਪੰਜਾਬ ਉਸਾਰੀ ਕਿਰਤੀ ਭਲਾਈ ਬੋਰਡ ਚੰਡੀਗੜ੍ਹ ਦੇ ਲਾਭਪਾਤਰੀ ਬਣ ਸਕਦੇ ਹਨ।
ਸਿਮਰਨਜੋਤ ਕੌਰ ਨੇ ਦੱਸਿਆ ਕਿ ਲਾਭਪਾਤਰੀ ਕਾਰਡ ਧਾਰਕਾਂ ਨੂੰ ਬੋਰਡ ਵੱਲੋਂ ਵੱਖ ਵੱਖ ਭਲਾਈ ਸਕੀਮਾਂ ਤਹਿਤ 3,000/-ਰੁ: ਤੋਂ ਲੈ ਕੇ 70,000/-ਰੁ: ਵਜ਼ੀਫਾ, ਲੜਕੀ ਦੀ ਸ਼ਾਦੀ ਦੇ ਲਈ 51,000/-ਰੁ: ਸ਼ਗਨ, ਧਾਰਮਿਕ/ਇਤਿਹਾਸਿਕ ਸਥਾਨ ਜਾਂ ਹੋਮਟਾਊਨ ਜਾਣ ਲਈ ਤਿੰਨ ਸਾਲ ਵਿੱਚ ਇੱਕ ਵਾਰੀ 10,000/-ਰੁ:, ਕਿਰਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਖਤਰਨਾਕ ਬਿਮਾਰੀਆਂ ਦੇ ਇਲਾਜ ਲਈ 1,00,000/- ਰੁ:, ਐਨਕਾਂ ਵਾਸਤੇ 1,000/- ਰੁ:, ਦੰਦ ਲਗਵਾਉਣ ਵਾਸਤੇ 5,000/- ਰੁ: ਅਤੇ ਸੁਣਨ ਯੰਤਰ ਲਗਵਾਉਣ ਵਾਸਤੇ 6,000/- ਰੁ:, ਕਿਰਤੀ ਜਾਂ ਪਰਿਵਾਰਕ ਮੈਂਬਰ ਦੀ ਮੌਤ ਹੋਣ ਉਪਰੰਤ 20,000/-ਰੁ:, ਕਿਰਤੀ ਦੀ ਕੁਦਰਤੀ ਮੌਤ ਹੋਣ ਤੇ 2,00,000/-ਰੁ:, ਐਕਸੀਡੈਂਟ ਵਿੱਚ ਮੌਤ ਹੋਣ ਤੇ 4,00,000/- ਰੁ: ਅਤੇ ਆਸ਼ੰਕ ਅਪੰਗਤਾ ਦੀ ਸੂਰਤ ਵਿੱਚ 1% ਦੇ ਲਈ 4,000/- ਰੁ:, ਜਨਰਲ ਸਰਜਰੀ ਲਈ 50,000/-ਰੁ:, ਇਸਤਰੀ ਕਿਰਤੀ ਦੇ ਲੜਕੇ ਦੇ ਜਨਮ ਸਮੇਂ 21,000/-ਰੁ:, ਪੁਰਸ਼ ਕਿਰਤੀ ਦੇ ਲੜਕੇ ਦੇ ਜਨਮ ਸਮੇਂ 5,000/-ਰੁ:, ਕਿਰਤੀ ਦੇ ਮੰਦਬੁੱਧੀ ਅਤੇ ਅਪੰਗ ਬੱਚਿਆਂ ਦੀ ਸਾਂਭ ਸੰਭਾਲ ਲਈ 24,000/-ਰੁ:, ਨਵ ਜਨਮੀ ਬੇਟੀ ਲਈ ਫਿਕਸ ਡਿਪੋਜ਼ਿਟ 75,000/-ਰੁ:, 'ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ' ਦੀ ਸਕਿੱਲ ਅਪ-ਗ੍ਰੇਡੇਸ਼ਨ/ਆਰ ਪੀ ਐੱਲ ਸਬੰਧੀ ਸਰਟੀਫਿਕੇਟ ਪ੍ਰਾਪਤ ਕਿਰਤੀ ਨੂੰ ਟੂਲਜ਼ (ਔਜ਼ਾਰ) ਕਿੱਟ ਖ੍ਰੀਦਣ ਲਈ 10,000/-ਰੁ:ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਇਸ ਜਾਗਰੂਕਤਾ ਕੈਂਪ ਦੇ ਮੌਕੇ ਤੇ ਰਿਟਾ ਸੂਬੇਦਾਰ ਜੀਤ ਸਿੰਘ, ਸਮਾਜ ਸੇਵੀ ਮੋਹਣ ਸਿੰਘ ਅਤੇ ਸੁਸਾਇਟੀ ਦੇ ਚੀਫ ਵਲੰਟੀਅਰ ਹਰਸ਼ਦੀਪ ਉਆਣ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ।
