ਐਸ ਏ ਐਸ ਨਗਰ, 16 ਜਨਵਰੀ- ਜੇ ਐਲ ਪੀ ਐਲ ਅਤੇ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਵਲੋਂ ਅੱਜ ਗਲੈਕਸੀ ਹਾਈਟਸ-2, ਜੇ ਐਲ ਪੀ ਐਲ ਸੈਕਟਰ-66ਏ, ਮੁਹਾਲੀ ਵਿਖੇ ਕੰਬਲ ਵੰਡੇ ਗਏ ਅਤੇ ਲੰਗਰ ਲਗਾਇਆ ਗਿਆ। ਇਸ ਦੌਰਾਨ ਠੰਡ ਦੇ ਮੌਸਮ ਵਿੱਚ 1500 ਤੋਂ ਵੱਧ ਜ਼ਰੂਰਤਮੰਦ ਉਸਾਰੀ ਕਾਮੀਆਂ ਨੂੰ ਗਰਮ ਕੰਬਲ ਵੰਡੇ ਗਏ ਅਤੇ ਬਾਅਦ ਵਿੱਚ ਗੁਰੂ ਕਾ ਹਾਈਟਸ ਵਿੱਚ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਲਾਇਨਜ਼ ਕਲੱਬ ਦੇ ਜ਼ਿਲ੍ਹਾ ਗਵਰਨਰ ਵਿਨੀਤ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਦਾ ਪ੍ਰੋਜੈਕਟ ਚੇਅਰਪਰਸਨ ਡਾ. ਐਸ.ਐਸ. ਭੰਮਰਾ ਅਤੇ ਪਰਮਜੀਤ ਸਿੰਘ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਅਤੁਲ ਕੁਮਾਰ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
ਇਸ ਮੌਕੇ ਮੁੱਖ ਮਹਿਮਾਨ ਵਿਨੀਤ ਗੋਇਲ ਵਲੋਂ ਕਈ ਕਲੱਬ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਦਿਨੇਸ਼ ਸਚਦੇਵਾ, ਐਚ.ਐਸ. ਬਰਾੜ, ਗੁਰਪਾਲ ਸਿੰਘ ਗਰੇਵਾਲ, ਅਮਰਜੀਤ ਸਿੰਘ ਬਰਾੜ, ਪਰਵਿੰਦਰ ਸਿੰਘ, ਗੌਰਵ ਖੰਨਾ, ਪਵਨ ਕੁਮਾਰ, ਅਸ਼ਵਨੀ ਕੁਮਾਰ, ਵਿਨੈ ਪ੍ਰਤਾਪ, ਸਕੱਤਰ ਇਕੇਸ਼ ਪਾਲ ਸਿੰਘ, ਖਜ਼ਾਨਚੀ ਰਮਨ ਕੁਮਾਰ ਅਤੇ ਜੀ ਐਲ ਐਨ ਐਸ ਮਨਜੀਤ ਭਾਮਰਾ ਅਤੇ ਜੀ ਐਲ ਐਨ ਐਸ ਨਿਸ਼ਾ ਸਚਦੇਵਾ ਵੀ ਹਾਜ਼ਰ ਸਨ।