ਅੰਬਾਲਾ, 21 ਮਾਰਚ:- ਅੰਬਾਲਾ ਪੁਲੀਸ ਨੇ ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕਰਕੇ ਉਸ ਨਾਲ 15 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਚਲਾਕ ਅੰਤਰਰਾਜੀ ਧੋਖੇਬਾਜ਼ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਦੀ ਪਛਾਣ ਸ਼ਿਵ ਕੁਮਾਰ ਵਜੋਂ ਹੋਈ ਹੈ ਜੋ ਕਿ ਪਿੰਡ ਹੰਡੇਸਰਾ, ਜ਼ਿਲ੍ਹਾ ਮੋਹਾਲੀ, ਪੰਜਾਬ ਦਾ ਰਹਿਣ ਵਾਲਾ ਹੈ।
ਦੇਵੀ ਨਗਰ (ਅੰਬਾਲਾ ਸ਼ਹਿਰ) ਨਿਵਾਸੀ ਪ੍ਰਿੰਸ ਕੁਮਾਰ ਨੇ 2 ਮਾਰਚ, 2025 ਨੂੰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੋਸ਼ੀ ਨੇ ਉਸ ਨੂੰ ਵਿਦੇਸ਼ ਭੇਜਣ ਦੇ ਸੁਪਨੇ ਦਿਖਾ ਕੇ ਲੁਭਾਇਆ ਅਤੇ ਆਪਣੇ ਵਾਅਦਿਆਂ ਨਾਲ ਭਰਮਾਉਣ ਤੋਂ ਬਾਅਦ 1 ਅਪ੍ਰੈਲ 2025 ਤੋਂ 31 ਮਈ 2025 ਦੇ ਵਿਚਕਾਰ ਕੁੱਲ 15 ਲੱਖ ਰੁਪਏ ਦੀ ਠੱਗੀ ਮਾਰੀ। ਰਕਮ ਲੈਣ ਤੋਂ ਬਾਅਦ ਦੋਸ਼ੀ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਰਕਮ ਵਾਪਸ ਕੀਤੀ। 
ਸਦਰ ਅੰਬਾਲਾ ਪੁਲੀਸ ਨੇ ਕਾਰਵਾਈ ਕਰਦ‌ਿਆਂ ਦੋਸ਼ੀ ਨੂੰ ਅੰਬਾਲਾ ਛਾਉਣੀ ਦੀ ਡਿਫੈਂਸ ਕਾਲੋਨੀ ਤੋਂ ਗ੍ਰਿਫਤਾਰ ਕਰ ਲਿਆ ਅਤੇ ਅਦਾਲਤ ਦੇ ਹੁਕਮਾਂ ਤੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।